ਅਫਸਰਾਂ ਨਾਲ ਡੀਲ ਕਰਨ ਵੇਲੇ ਸੰਜਮ ਵਰਤੋਂ, ਭਗਵੰਤ ਮਾਨ ਦੀ ਮੰਤਰੀਆਂ/ਵਿਧਾਇਕਾਂ/ਆਪ ਲੀਡਰਾਂ ਨੂੰ ਨੇਕ ਸਲਾਹ
ਬਾਬੂਸ਼ਾਹੀ ਨੈੱਟਵਰਕ
ਧੂਰੀ, 5 ਅਗਸਤ 2022 : ਪੰਜਾਬ ਦੇ ਅਫਸਰਾਂ ਦਾ ਕੋਈ ਕਸੂਰ ਨਹੀਂ ਇਨ੍ਹਾਂ ਨਾਲ ਗੱਲਬਾਤ ਕਰਨ ਵੇਲੇ ਥੋੜ੍ਹਾ ਸੰਜਮ ਵਰਤਿਆ ਕਰੋ। ਇਹ ਸਲਾਹ ਧੂਰੀ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੰਤਰੀਆਂ ਵਿਧਾਇਕਾਂ ਤੇ ਆਪ ਲੀਡਰਾਂ ਨੂੰ ਦਿੱਤੀ।
ਆਪਣੇ ਸੰਬੋਧਨ ਦੌਰਾਨ ਮਾਨ ਨੇ ਕਿਹਾ ਕਿ ਅਫ਼ਸਰਾਂ ਨੂੰ ਝਿੜਕੋ ਨਾ, ਸਿਸਟਮ ਨੂੰ ਸੈੱਟ ਕਰਨ ਦੇ ਲਈ ਜ਼ੋਰ ਦਿਓ। ਉਨ੍ਹਾਂ ਕਿਹਾ ਕਿ ਸਿਸਟਮ ਕੰਮ ਨਹੀਂ ਕਰਨ ਦੇ ਰਿਹਾ, ਸਿਸਟਮ ਨੂੰ ਸੁਧਾਰਨ ਲਈ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਅਗਲੇ ਦਿਨਾਂ ਵਿੱਚ ਪੰਜਾਬ ਦੇ ਵੱਖੋ ਵੱਖ ਹਲਕਿਆਂ ਦੇ ਵਿੱਚ ਸੀਐਮ ਦਫਤਰ ਖੋਲ੍ਹੇ ਜਾਣਗੇ, ਜਿੱਥੇ ਲੋਕ ਆਪਣੀ ਫਾਈਲ ਰਜਿਸਟਰਡ ਕਰਕੇ ਚੰਡੀਗੜ੍ਹ ਦੀ ਬਜਾਏ ਆਪੋ ਆਪਣੇ ਹਲਕਿਆਂ ਵਿੱਚ ਹੀ ਆਪਣਾ ਕੰਮ ਕਰਵਾ ਲਿਆ ਕਰਨਗੇ।