ਫਲੈਗ ਮਾਰਚ ਦੇ ਦੌਰਾਨ ਬੇਤਰਤੀਬ ਪਾਰਕਿੰਗ ਕਰਨ ਵਾਲਿਆਂ ਤੇ ਕੱਸਿਆ ਸ਼ਿਕੰਜਾ,
ਬੇਤਰਤੀਬ ਸੜਕਾਂ ਤੇ ਲੱਗੇ ਵਾਹਨ ਅਤੇ ਬਿਨਾਂ ਕਾਗਜ਼ਾਂ ਤੋਂ ਮੋਟਰਸਾਇਕਲ ਕੀਤੇ ਜ਼ਬਤ
ਰੋਹਿਤ ਗੁਪਤਾ
ਗੁਰਦਾਸਪੁਰ 05 ਅਗਸਤ 2022: ਗੁਰਦਾਸਪੁਰ ਪੁਲਿਸ ਵੱਲੋਂ ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਵਿਚ 15 ਅਗਸਤ ਦੇ ਮੱਦੇਨਜ਼ਰ ਥਾਣਾ ਸਿਟੀ,ਥਾਣਾ ਸਦਰ ਪੁਲਿਸ ਅਤੇ ਟ੍ਰੈਫਿਕ ਪੁਲੀਸ ਵੱਲੋਂ ਸਾਂਝੇ ਤੌਰ ਤੇ ਦੇਰ ਸ਼ਾਮ ਫਲੈਗ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਦੇ ਵਿਚ ਚੈਕਿੰਗ ਅਭਿਆਨ ਚਲਾਇਆ ਗਿਆ। ਐਸ ਪੀ ਹੈਡਕੁਆਟਰ ਸੋਹਨ ਲਾਲ ਸੂਦ, ਡੀਐਸਪੀ ਸਿਟੀ ਰਿਪੁਦਮਨ ਸਿੰਘ, ਡੀਐਸਪੀ ਕਾਹਲੋਂ,ਐਸ ਐਚ ਉ ਸਿਟੀ ਗੁਰਮੀਤ ਸਿੰਘ,ਐਸ ਐਚ ਓ ਸਦਰ ਅਮਨਦੀਪ ਸਿੰਘ,ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਪੁਲਸ ਕਰਮਚਾਰੀ ਵੀ ਮੌਜੂਦ ਸਨ।
ਫਲੈਗ ਮਾਰਚ ਦੌਰਾਨ ਸ਼ੱਕੀ ਥਾਵਾਂ ਅਤੇ ਵਿਅਕਤੀਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਵਾਹਨ ਚਾਲਕਾਂ ਦੇ ਵਾਹਨਾਂ ਦੇ ਕਾਗਜ਼ ਚੈਕ ਕੀਤੇ ਗਏ ਤੋਂ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਗਈ। ਇਸਦੇ ਨਾਲ ਜਿਨ੍ਹਾਂ ਲੋਕਾਂ ਦੇ ਦੁਕਾਨਾਂ ਦੇ ਬਾਹਰ ਬੇਤਰਤੀਬ ਮੋਟਰਸਾਈਕਲ ਜਾਂ ਗੱਡੀਆਂ ਖੜ੍ਹੀਆਂ ਸਨ ਉਨਾਂ ਨੂੰ ਕੀ ਢੰਗ ਨਾਲ ਪਾਰਕਿੰਗ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਅਤੇ ਅੱਧ ਵਿਚਕਾਰ ਸੜਕ ਤੇ ਖੜੇ ਵਾਹਨ ਪੁਲੀਸ ਵੱਲੋਂ ਜ਼ਬਤ ਵੀ ਕੀਤੇ ਗਏ।
ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਰਿਪੂਤਪਨ ਸਿੰਘ ਨੇ ਦੱਸਿਆ ਕਿ ਐਸ ਐਸ਼ ਪੀ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਅਗਸਤ ਦੇ ਮੱਦੇਨਜਰ ਅੱਜ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਮੋਟਰ ਸਾਈਕਲ ਅਤੇ ਗੱਡੀਆ ਜਿਨ੍ਹਾਂ ਕਰਕੇ ਲੰਘਣ ਵਿਚ ਮੁਸ਼ਕਿਲ ਆ ਰਹੀ ਹੈ ਉਨ੍ਹਾਂ ਦੇ ਕਾਗਜ਼ ਚੈਕ ਕੀਤੇ ਗਏ ਹਨ। ਜਿਨ੍ਹਾਂ ਮੋਟਰਸਾਈਕਲਾਂ ਦੇ ਕਾਗਜ਼ ਪੂਰੇ ਨਹੀਂ ਸਨ ਜਾਂ ਫਿਰ ਬੇਤਰਤੀਬ ਸੜਕ ਵਿਚਾਲੇ ਲਗਾਏ ਗਏ ਸਨ ਉਨ੍ਹਾਂ ਨੂੰ ਜ਼ਬਤ ਕਰ ਕੇ ਥਾਣੇ ਭੇਜ ਦਿੱਤਾ ਹੈ। ਡੀ ਐੱਸ ਪੀ ਨੇ ਕਿਹਾ ਕਿ ਇਹ ਅਭਿਆਨ ਹੁਣ ਰਾਤ ਨੂੰ ਵੀ ਚੱਲੇਗਾ।ਜਿਨ੍ਹਾਂ ਗੱਡੀਆਂ ਦੇ ਨੰਬਰ ਜਾਂ ਸ਼ੱਕੀ ਹਾਲਾਤ ਵਿੱਚ ਦਿਖਾਈ ਦੇਣਗੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ 15 ਅਗਸਤ ਅਤੇ ਇੰਟੈਲੀਜੈਂਸ ਅਜੰਸੀਆਂ ਦੀਆ ਇਨਪੁਟਸ ਦੇ ਮੱਦੇਨਜ਼ਰ ਇਹ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਜਾਂ ਕਿਸੇ ਨੂੰ ਇੰਫੋਰਮੇਸ਼ਨ ਮਿਲਦੀ ਹੈ ਤਾਂ ਉਹ ਇਸ ਦੀ ਸੂਚਨਾ ਪੁਲਿਸ ਨੂੰ ਜਰੂਰ ਦੇਣ ਤਾਂ ਜੋ ਸ਼ਹਿਰ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।