ਪਟਿਆਲਾ:ਵਾਰਡ ਨੰਬਰ 16 ਵਿੱਚ ਦਿਹਾਤੀ ਐੱਮ.ਐਲ.ਏ ਨੇ ਲਾਇਆ ਸੰਗਤ ਦਰਸ਼ਨ
ਵਾਰਡ ਦੇ ਲੋਕਾਂ ਵਿਚ ਜਾ ਕੇ ਮਸਲੇ ਹੱਲ ਕਰਨਾ ਸ਼ਲਾਘਾਯੋਗ ਕਦਮ:- ਐਡਵਕੇਟ ਪ੍ਰਭਜੀਤਪਾਲ ਸਿੰਘ
ਜੀ ਐਸ ਪੰਨੂ
ਪਟਿਆਲਾ , 05 ਅਗਸਤ 2022 : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਮਸਲੇ ਲੋਕਾਂ ਵਿਚ ਜਾ ਕੇ ਸੁਣਨ ਤੇ ਹੱਲ ਕਰਨ ਦੇ ਲਈ ਵਾਰਡ ਨੰਬਰ 16, ਘੁੰਮਣ ਨਗਰ-ਏ, ਘੁੰਮਣ ਨਗਰ-ਬੀ, ਆਜ਼ਾਦ ਨਗਰ ਵਿਖੇ ਡਾਕਟਰ ਬਲਬੀਰ ਸਿੰਘ ਐਮ.ਐਲ.ਏ. ਪਟਿਆਲਾ ਦਿਹਾਤੀ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਰਾਹੁਲ ਸੈਣੀ ਵੀ ਪਹੁੰਚੇ, ਉੱਥੇ ਸਮਾਜ ਸੇਵੀ ਅਤੇ ਸੀਨੀਅਰ ਕਿਸਾਨ ਆਗੂ ਐਡਵੋਕੇਟ ਪ੍ਰਭਜੀਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਰਾਜਵੰਤ ਸਿੰਘ ਸੰਧੂ, ਗੁਰਇਕਬਾਲ ਸਿੰਘ, ਜਸ਼ਨਜੀਤ ਸਿੰਘ, ਸੁਰਜੀਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾਕਟਰ ਬਲਬੀਰ ਸਿੰਘ ਵੱਲੋਂ ਮੌਕੇ ਤੇ ਲੋਕਾਂ ਤੋਂ ਕੰਮਾਂ ਦੀਆਂ ਦਰਖਾਸਤਾਂ ਲਈਆਂ ਤੇ ਸਮੱਸਿਆਵਾਂ ਸੁਣੀਆਂ ਤੇ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਲੋਕਾਂ ਵੱਲੋਂ ਸਮਾਜ ਸੇਵਾ ਤੇ ਕਿਸਾਨ ਅੰਦੋਲਨ ਤੇ ਸ਼ਹਿਰ ਦੀਆਂ ਵੱਡੀਆਂ ਸਮੱਸਿਆਵਾਂ ਸਬੰਧੀ ਆਵਾਜ਼ ਬੁਲੰਦ ਕਰਨ ਤੇ ਸਰਹਿੰਦ ਰੋਡ ਪਾਰਕ ਬਣਾਉਣ ਤੋਂ ਲੈ ਕੇ ਕੀਤੇ ਸੰਘਰਸ਼ ਲਈ ਐਡਵੋਕੇਟ ਪ੍ਰਭਜੀਤਪਾਲ ਸਿੰਘ ਦਾ ਸਨਮਾਨ ਕੀਤਾ। ਪ੍ਰਭਜੀਤਪਾਲ ਸਿੰਘ ਨੇਂ ਕਿਹਾ ਕਿ ਲੋਕਾਂ ਦਾ ਅਤੇ ਸੂਝਵਾਨ, ਜਾਗਰੂਕ ਮੀਡੀਆ ਕਾਰਣ ਉਹਨਾਂ ਵਲੋ ਉਠਾਏ ਜਾਂਦੇ ਮੁੱਦੇ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਹੱਲ ਹੁੰਦੇ ਹਨ। ਇਸ ਸਬੰਧੀ ਉਹਨਾਂ ਨੇ ਬੋਲਦਿਆਂ ਮੀਡੀਆ, ਡੀ.ਸੀ. ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਵਾਰਡ, ਹਰ ਪਿੰਡ ਵਿੱਚ ਵਿਧਾਇਕਾਂ ਵੱਲੋਂ ਖੁਦ ਪਹੁੰਚਕੇ ਮਸਲੇ ਸੁਣਨਾ ਤੇ ਹੱਲ ਕਰਨਾ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਲੋਕਾਂ ਦਾ ਆਪਣੇ ਵਿਧਾਇਕ ਤੇ ਮੌਕੇ ਤੇ ਨਾਲ ਪਹੁੰਚੇ ਕੰਮਾਂ ਨਾਲ ਸਬੰਧਿਤ ਅਫਸਰਾਂ ਤੱਕ ਸਿੱਧੀ ਪਹੁੰਚ ਹੁੰਦੀ ਹੈ ਤੇ ਕਈ ਮਸਲੇ ਮੌਕੇ ਤੇ ਹੀ ਨਿਪਟ ਜਾਂਦੇ ਹਨ। ਵੱਡੀ ਗਿਣਤੀ ਵਿਚ ਇਲਾਕ਼ਾ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਸੇ ਤਰ੍ਹਾਂ ਸੰਗਤ ਵਿੱਚ ਆ ਕੇ ਮਸਲੇ ਸੁਣਨ ਅਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆਂ। ਇਸ ਮੌਕੇ ਬਲਵਿੰਦਰ ਸਿੰਘ ਸੈਣੀ, ਜਗਦੀਪ ਜੱਗਾ, ਅਮਰਜੀਤ ਸਿੰਘ ਭਾਟੀਆ, ਸੁਰਿੰਦਰ ਸਿੰਘ ਚਹਿਲ, ਭੁਪਿੰਦਰ ਸੰਧੂ, ਗੁਰਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਰਹੇ।