ਕਾਂਗਰਸ ਨੇ ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੋਤ ਸਿੰਘ ਢੀਂਡਸਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਲਗਾਇਆ ਧਰਨਾ ਮੋਦੀ ਦਾ ਫੂਕਿਆ ਪੁਤਲਾ
ਜਦੋਂ ਤੋਂ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੇਸ਼ ਵਿੱਚ ਮਚੀ ਹਾਹਾਕਾਰ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਹੋਣ ਲੱਗੇ ਮੁਹਤਾਜ -ਗੁਰਜੋਤ ਸਿੰਘ ਢੀਂਡਸਾ
ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਤੱਕ ਆਮ ਲੋਕਾਂ ਦੀ ਪਹੁੰਚ ਤੂੰ ਹੋਈਆਂ ਦੂਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 05 ਅਗਸਤ 2022: ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੋਤ ਸਿੰਘ ਢੀਂਡਸਾ ਦੀ ਅਗਵਾਈ ਚ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਧ ਰਹੀ ਮਹਿੰਗਾਈ ਦੇ ਖਿਲਾਫ ਕੇਂਦਰ ਸਰਕਾਰ ਦੇ ਦੇ ਖ਼ਿਲਾਫ਼ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਤਲਾ ਫੂਕਿਆ ਗਿਆ l ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਥੋਪੀ ਜੀ.ਐੱਸ.ਟੀ ਕਾਰਨ ਹੋ ਰਹੀ ਮਹਿੰਗਾਈ ਅਤੇ ਅਡਾਨੀ , ਅਬਾਨੀਆਂ ਦੁਆਰਾ ਲੋਕਾਂ ਦੀ ਲੁੱਟ ਤੇ ਚਾਨਣਾ ਪਾਉਂਦਿਆਂ , ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ । ਇਸ ਮੌਕੇ ਗੁਰਜੋਤ ਸਿੰਘ ਢੀਂਡਸਾ ਨੇ ਆਖਿਆ ਕਿ ਕਾਂਗਰਸ ਪਾਰਟੀ ਨੂੰ ਵਰਕਰਾਂ ਦੀ ਰੀੜ੍ਹ ਦੀ ਹੱਡੀ ਬਣ ਉਨ੍ਹਾਂ ਨੂੰ ਆ ਰਹੀਆਂ ਵਿਰੋਧੀ ਪਾਰਟੀਆਂ ਵੱਲੋਂ ਸਮੱਸਿਆ ਨੂੰ ਇਕੱਠੇ ਮਿਲ ਕੇ ਉਨ੍ਹਾਂ ਦਾ ਟਾਕਰਾ ਕਰਨ ਅਤੇ ਕਾਂਗਰਸ ਪਰਿਵਾਰ ਨੂੰ ਹੋਰ ਵੱਡਾ ਕਰਨ ਤਾਂ ਜੋ ਅਜਿਹੀਆਂ ਆਪਹੁਦਰੀਆਂ ਨੂੰ ਖਤਮ ਕੀਤਾ ਜਾ ਸਕੇ l ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਤੱਕ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ , ਗ਼ਰੀਬ ਮਜ਼ਦੂਰਾਂ ਦੇ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਮੁਹਤਾਜ ਹੁੰਦੇ ਜਾ ਰਹੇ ਹਨ । ਲੋਕਾਂ ਨੂੰ ਕਾਂਗਰਸ ਸਰਕਾਰ ਾ ਦੀ ਯਾਦ ਆਉਣਾ ਸ਼ੁਰੂ ਹੋ ਗਈ ਹੈ ਇਸ ਮੌਕੇ ਗੁਰਜੋਤ ਸਿੰਘ ਢੀਂਡਸਾ ਸੀਨੀਅਰ ਯੂਥ ਕਾਂਗਰਸ ਮੀਤ ਪ੍ਰਧਾਨ ਪੰਜਾਬ, ਦਰਬਾਰਾ ਸਿੰਘ ਪੀ.ਏ ਮੈਡਮ ਰਜ਼ੀਆ ਸੁਲਤਾਨਾ , ਪ੍ਰਧਾਨ ਫਾਰੂਕ ਅਨਸਾਰੀ , ਪ੍ਰਧਾਨ ਮੁਹੰਮਦ ਅਕਰਮ ਲਿਬੜਾ,ਪੰਜਾਬ ਵਕਫ਼ ਬੋਰਡ ਦੇ ਮੈਂਬਰ ਸੱਜਾਦ ਹੁਸੈਨ, ਹੱਜ ਕਮੇਟੀ ਦੇ ਸਾਬਕਾ ਚੇਅਰਮੈਨ ਅਬਦੁਲ ਰਸ਼ੀਦ ਖਿਲਜੀ , ਕੁਲਵਿੰਦਰ ਸਿੰਘ ਝੁਨੇਰ ਪ੍ਰਧਾਨ ,ਜਸਪਾਲ ਦਾਸ ਹਥਨ ਪ੍ਰਧਾਨ, ਜਗਰੂਪ ਸਿੰਘ ਬਿੱਟੂ ਜਲਾਲਗੜ੍ਹ ,ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੱਲੇਵਾਲ, ਨਿਰਮਲ ਸਿੰਘ ਧਲੇਰ ਕਲਾਂ ਆਤਮਾ ਸਿੰਘ ਕੁੱਪਕਲਾਂ ਆਦਿ ਹਾਜ਼ਰ ਸਨ l