ਮਲੇਰਕੋਟਲਾ ਬੱਸ ਸਟੈਂਡ ਵਿਖੇ ਸੱਟਾਂ ਲੱਗਣ ਕਾਰਨ ਅਣਪਛਾਤੇ ਵਿਅਕਤੀ ਦੀ ਹੋਈ ਮੌਤ
ਲਾਸ਼ ਸ਼ਨਾਖਤ ਕਰਵਾਉਣ ਲਈ 72 ਘੰਟੇ ਲਈ ਰੱਖੀ ਹਸਪਤਾਲ ਵਿੱਚ
ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ ਅਗਸਤ 2022 , ਸਥਾਨਕ ਬੱਸ ਸਟੈਂਡ ਲਾਗੇ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਅਣਪਛਾਤੇ ਵਿਅਕਤੀ ਦੀ ਪਹਿਚਾਣ ਲਈ ਸਥਾਨਕ ਥਾਣਾ ਸਿਟੀ ਇੱਕ ਦੇ ਇੰਚਾਰਜ ਸ੍ਰੀ ਹਰਵਿੰਦਰ ਸਿੰਘ ਨੇ ਵੱਖੋ ਵੱਖ ਥਾਣਿਆ ਨੂੰ ਚਿੱਠੀ ਲਿਖ ਕੇ ਇਸ ਦੀਆਂ ਪਹਿਚਾਣ ਬਾਬਤ ਲਿਖਿਆ ਹੈ ਕਿ ਮਿਤੀ 02.08.2022 ਨੂੰ ਇੱਕ ਨਾਮਲੂਮ ਵਿਆਕਤੀ ਨੇੜੇ ਬੱਸ ਸਟੈਡ ਮਾਲੇਰਕੋਟਲਾ ਵਿਖੇ ਸੱਟਾ ਲੱਗਣ ਕਾਰਨ ਦਾਖਲ ਸਿਵਲ ਹਸਪਤਾਲ ਮਾਲੇਰਕੋਟਲਾ ਹੋਇਆ ਸੀ । ਜਿਸ ਦੀ ਮੌਤ ਮਿਤੀ 03.08.2022 ਨੂੰ ਰਜਿੰਦਰਾ ਹਸਤਪਾਲ ਪਟਿਆਲਾ ਵਿਖੇ ਹੋ ਗਈ ਸੀ ।
ਇਸ ਨਾਮਲੂਮ ਵਿਆਕਤੀ ਦੀ ਲਾਸ ਦਾ ਹੁੱਲੀਆ ਉਮਰ ਕਰੀਬ 50/55 ਸਾਲ,ਕੱਦ 5 ਫੁੱਟ 9 ਇੰਚ, ਰੰਗ ਸਾਵਲਾ,ਮੁੱਲਾ ਫੈਸਨ,ਦਾੜੀ ਕੇਸ ਕੱਟ ਹੋਏ,ਸਾਵਲਾ ਚਿੱਟਾ ਕੁੜਤਾ ਪੰਜਾਮਾ,ਫਿੱਕਾ ਕਾਲਾ ਨੀਲਾ ਅੰਡਰ ਵੀਅਰ,ਮੂੰਹ ਪਰ ਸੱਟ ਦਾ ਨਿਸਾਨ,ਖੂਨ ਜੰਮਿਆ ਹੋਇਆ।ਜਿਸ ਸਬੰਧੀ ਰਿਪੋਰਟ ਨੰਬਰ 28 ਮਿਤੀ 04.08.2022 ਰੋਜਨਾਮਚਾ ਥਾਣਾ ਸਿਟੀ 1 ਮਾਲੇਰਕੋਟਲਾ ਦਰਜ ਕੀਤੀ ਗਈ ਹੈ।
ਇਸ ਅਣਪਛਾਤੇ ਵਿਅਕਤੀ ਦੀ ਲਾਸ਼ 72 ਘੰਟਿਆ ਲਈ ਸਨਾਖਤ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਰੱਖੀ ਗਈ ਹੈ। ਜੇਕਰ ਇਸ ਹੁੱਲੀਆ ਦੇ ਨਾਮ ਦਾ ਵਿਆਕਤੀ ਆਪ ਦੇ ਇਲਾਕਾ ਥਾਣਾ ਵਿਖੇ ਗੁੰਮ ਹੋਣ ਸਬੰਧੀ ਗੁੰਮ ਸੁਦਗੀ ਦੀ ਰਪਟ ਦਰਜ ਕੀਤੀ ਗਈ ਹੈ ਤੇ ਨਿਮਨ ਲਿਖਤ ਫੋਨ ਨੰਬਰ ਪਰ ਸੰਪਰਕ ਕੀਤਾ ਜਾਵੇ l ਪੁਲੀਸ ਵੱਲੋਂ ਇਸ ਦੀ ਸ਼ਨਾਖਤ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪੁਲੀਸ ਕੰਟਰੋਲ ਰੂਮ 91155-18200 ਮੁੱਖ ਅਫਸਰ ਥਾਣਾ ਸਿਟੀ 1 ਮਾਲੇਰਕੋਟਲਾ 91155-18107 ਅਤੇ ਮੁੱਖ ਮੁਨਸ਼ੀ ਥਾਣਾ ਸਿਟੀ 1 ਮਾਲੇਰਕੋਟਲਾ ਤੇ ਮੋਬਾਈਲ ਨੰਬਰ 91155-18307 ਜਾਰੀ ਕੀਤੇ ਗਏ ਹਨ ਜਿਨ੍ਹਾਂ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ।