ਏ.ਟੀ.ਸੀ./ਟੀ.ਟੀ.ਸੀ. ਸੀਮਾਵਾਂ ਵਿੱਚ ਵਾਧੇ ਅਤੇ ਬਿਜਲੀ ਗੁਣਵੱਤਾ ਵਿੱਚ ਸੁਧਾਰ ਲਈ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾਏ-: ਏ. ਵੇਨੂੰ ਪ੍ਰਸਾਦ
ਬਾਬੂਸ਼ਾਹੀ ਨੈਟਵਰਕ
ਮੋਹਾਲੀ, 06 ਅਗਸਤ, 2022
ਏ. ਵੇਨੂੰ ਪ੍ਰਸਾਦ ਵਧੀਕ ਮੁੱਖ ਸਕੱਤਰ ਮੁੱਖ ਮੰਤਰੀ, ਪੰਜਾਬ ਅਤੇ ਸੀ.ਐਮ.ਡੀ. ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਵਿੱਚ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ ਤਾਂ ਜੋ ਵਧੇਰੇ ਗੁਣਵੱਤਾ ਬਿਜਲੀ ਲਈ ਏ.ਟੀ.ਸੀ./ਟੀ.ਟੀ.ਸੀ. ਸੀਮਾਵਾਂ ਵਿੱਚ ਵਾਧਾ ਕੀਤਾ ਜਾ ਸਕੇ।
ਇਹ ਗੱਲ ਸ਼੍ਰੀ ਏ.ਵੇਣੂ ਪ੍ਰਸਾਦ ਨੇ ਹਾਲ ਹੀ ਵਿੱਚ ਇੱਥੇ 220 ਕੇਵੀ ਸਬ ਸਟੇਸ਼ਨ ਦੇ ਨਿਰੀਖਣ ਤੋਂ ਬਾਅਦ ਪੀਐਸਟੀਸੀਐਲ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।ਉਨ੍ਹਾਂ ਨੇ ਪੀਐਸਟੀਸੀਐਲ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਹਾਲੀ, ਲਾਲੜੂ ਅਤੇ ਡੇਰਾਬੱਸੀ ਇਲਾਕਿਆਂ ਦੀ ਬਿਜਲੀ ਸਪਲਾਈ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨਾਂ ਨੇ 8500/9000 ਮੈਗਾਵਾਟ ਦੀ ਏ.ਟੀ.ਸੀ./ਟੀ.ਟੀ.ਸੀ. ਸੀਮਾਵਾਂ ਨੂੰ ਪ੍ਰਾਪਤ ਕਰਕੇ ਪੰਜਾਬ ਵਿੱਚ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਯਤਨਾਂ ਅਤੇ ਮੁੱਖ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਜ ਵਿੱਚ ਟਰਾਂਸਮਿਸ਼ਨ ਦੇ ਕੰਮਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਹਰ ਲੰਘਦੇ ਸਾਲ ਦੇ ਨਾਲ ਏਟੀਸੀ/ਟੀਟੀਸੀ ਸੀਮਾਵਾਂ ਨੂੰ 1000 ਮੈਗਾਵਾਟ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ।
ਵਿਨੋਦ ਬਾਂਸਲ, ਡਾਇਰੈਕਟਰ/ਐਫ ਐਂਡ ਸੀ ਅਤੇ ਈ.ਆਰ. ਇਸ ਮੌਕੇ ਯੋਗੇਸ਼ ਟੰਡਨ, ਡਾਇਰੈਕਟਰ ਟੈਕਨੀਕਲ ਵੀ ਹਾਜ਼ਰ ਸਨ।