ਆਬਕਾਰੀ ਵਿਭਾਗ ਵਲੋਂ ਜੀਐਸਟੀ ਨੂੰ ਲੈ ਕੇ ਆਈਲਟਸ ਕੋਚਿੰਗ ਸੈਂਟਰ ਮਾਲਿਕਾਂ ਨਾਲ ਚਰਚਾ ਕੀਤੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ,06 ਅਗਸਤ 2022
ਆਬਕਾਰੀ ਵਿਭਾਗ ਵਲੋਂ ਅੱਜ ਬਟਾਲਾ ਵਿਖੇ ਆਈਲਟਸ ਕੋਚਿੰਗ ਸੈਂਟਰ ਮਾਲਿਕਾਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਗਈ ।ਮੀਟਿੰਗ ਦਾ ਮੁਖ ਕਾਰਨ ਸੀ ਕਿ ਸਰਕਾਰ ਵਲੋਂ ਹੁਣ ਆਈਲੈਟਸ ਦੀ ਕੋਚਿੰਗ ਲੈਣ ਵਾਲੇ ਬੱਚਿਆਂ ਤੇ ਵੀ 18 ਫੀਸਦੀ ਦੀ ਸਰਵਿਸ ਟੈਕਸ ਲਗਾ ਦਿੱਤਾ ਗਿਆ ਹੈ ਅਤੇ ਇਸ ਲਈ ਪੰਜਾਬ ਸਰਕਾਰ ਦੇ ਆਦੇਸ਼ਾ ਤੇ ਪੰਜਾਬ ਭਰ ਚ ਚਲ ਰਹੇ ਆਈਲਟਸ ਸੈਂਟਰਾਂ ਦੇ ਮਾਲਿਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣਾ ਬਣਦਾ ਟੈਕਸ ਸਰਕਾਰ ਨੂੰ ਜਮਾਂ ਕਰਵਾਉਣ।
ਉਥੇ ਹੀ ਆਈਲਟਸ ਕੋਚਿੰਗ ਸੈਂਟਰ ਮਾਲਿਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਜੀਐਸਟੀ ਦੇ ਘੇਰੇ ਤੋਂ ਬਾਹਰ ਸਨ ਅਤੇ ਹੁਣ ਸਰਕਾਰ ਵਲੋਂ ਸਰਵਿਸ ਟੈਕਸ ਲਾਗੂ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਅਧਿਕਾਰੀਆਂ ਵੱਲੋਂ ਇਸ ਬਾਰੇ ਉਨ੍ਹਾਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਹ ਜਲਦ ਹੀ ਆਪਣੇ ਵਲੋਂ ਰੇਜਿਸਟ੍ਰੇਸ਼ਨ ਕਰਵਾਉਣਗੇ |