← ਪਿਛੇ ਪਰਤੋ
ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਅੱਜ 6 ਅਗਸਤ ਨੂੰ ਹੋਏਗੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 06 ਅਗਸਤ 2022- ਫਿਲਮੀ ਅਦਾਕਾਰਾ ਉਪਾਸਨਾ ਸਿੰਘ ਵਲੋਂ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੇ ਖਿਲਾਫ ਦਰਜ ਕਰਵਾਏ ਮਾਮਲੇ ਦੀ ਸੁਣਵਾਈ ਅੱਜ 6 ਅਗਸਤ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਹੋਏਗੀ। ਉਪਾਸਨਾ ਸਿੰਘ ਨੇ ਹਰਨਾਜ਼ ਕੌਰ ਸੰਧੂ ਤੇ ਦੋਸ਼ ਲਗਾਇਆ ਸੀ ਕਿ ਮਿਸ ਯੂਨੀਵਰਸ ਬਣਨ ਤੋਂ ਬਾਅਦ ਉਸਨੇ ਕਾਰੋਬਾਰੀ ਅਤੇ ਇਕਰਾਰਨਾਮੇ ਦੇ ਵਾਅਦੇ ਤੋੜ ਦਿੱਤੇ ਹਨ। ਜਿਸ ਕਾਰਨ ਫਿਲਮ ਬਾਈ ਜੀ ਕੁੱਟਣਗੇ ਰਿਲੀਜ਼ ਨਹੀਂ ਹੋ ਸਕੀ ਹੈ।
Total Responses : 266