ਕਾਮਨ ਵੈਲਥ ਗੇਮਸ: ਕੁਸ਼ਤੀ 'ਚ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਜਿੱਤਿਆ ਸੋਨ ਤਗਮਾ
ਬਰਮਿੰਘਮ, 6 ਅਗਸਤ 2022 - ਰਾਸ਼ਟਰਮੰਡਲ ਖੇਡਾਂ 'ਚ ਭਾਰਤ ਉਲੰਪਿਕ ਤਗਮਾ ਜੇਤੂ ਵਿਜੇ ਕੁਮਾਰ ਦਹੀਆ ਨੇ ਕੁਸ਼ਤੀ 57 ਕਿਲੋਗ੍ਰਾਮ ਭਾਰ ਵਰਗ 'ਚ ਜਿੱਤ ਦਰਜ ਕਰ ਕੇ ਸੋਨ ਤਗਮਾ ਜਿੱਤਿਆ ਹੈ।
ਰਵੀ ਦਹੀਆ ਨੇ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ ਹੈ। ਦਹੀਆ ਨੇ ਨਾਈਜੀਰੀਆ ਦੇ ਈ.ਐਨ. ਵਿਲਸਨ ਨੇ ਤਕਨੀਕੀ ਉੱਤਮਤਾ ਦੇ ਆਧਾਰ 'ਤੇ 10-0 ਨਾਲ ਹਰਾਇਆ। ਰਵੀ ਦਹੀਆ ਨੂੰ ਇਹ ਮੈਚ ਜਿੱਤਣ ਵਿਚ ਤਿੰਨ ਮਿੰਟ ਤੋਂ ਵੀ ਘੱਟ ਸਮਾਂ ਲੱਗਾ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 10ਵਾਂ ਸੋਨ ਤਗਮਾ ਹੈ।