ਅਮਰੀਕਾ : ਓਹਾਇਓ ਸਟੇਟ ਸ਼ੂਟਿੰਗ ਵਿਚ 4 ਦੀ ਮੌਤ
ਓਹਾਇਓ (ਅਮਰੀਕਾ), 7 ਅਗਸਤ, 2022: ਇਥੇ ਬਟਲਰ ਟਾਊਨਸ਼ਿਪ ਵਿਚ ਅਨੇਕਾਂ ਥਾਵਾਂ ’ਤੇ ਹੋਈ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਪੁਲਿਸ ਉਸ ਬੰਦੇ ਦੀ ਤਲਾਸ਼ ਕਰ ਰਹੀ ਹੈ ਜੋ ਸ਼ੂਟਿੰਗ ਵਿਚ ਸ਼ਾਮਲ ਸੀ।
ਬਟਲਰ ਟਾਊਨਸ਼ਿਪ ਦੇ ਪੁਲਿਸ ਮੁਖੀ ਜੋਹਨ ਪੋਰਟਰ ਨੇ ਦੱਸਿਆ ਕਿ ਸਟੀਫਨ ਮਾਰਲੋ ਨਾਂ ਦਾ ਵਿਅਕਤੀ ਹਥਿਆਰਾਂ ਨਾਲ ਲੈਸ ਅਤੇ ਖਤਰਨਾਕ ਹੈ। ਉਹਨਾਂ ਦੱਸਿਆ ਕਿ ਪੁਲਿਸ ਦੀ ਮਦਦ ਮੋਂਟਗੁੰਮਰੀ ਕਾਉਂਟੀ ਸ਼ੈਰਿਫ ਦਫਤਰ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਾਲ ਨਾਲ ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰਆਰਮਜ਼ ਐਂਡ ਐਕਸਪਲੋਜ਼ਿਵਜ਼ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮ 5 ਫੁੱਟ 11 ਇੰਚਾਰਜ ਲੰਬਾ ਹੈ ਤੇ ਕਣਕਵੰਨੇ ਰੰਗ ਦਾ ਹੈ। 39 ਸਾਲਾ ਮੁਲਜ਼ਮ ਦਾ ਭਾਰ 160 ਪੋਂਡ ਹੈ।
4 dead in Ohio shooting, police searching for suspect