ਮਾਡਰਨ ਸੈਕੂਲਰ ਪਬਲਿਕ ਸਕੂਲ ਮਲੇਰਕੋਟਲਾ ਵਿੱਚ ਮਨਾਇਆ ਤੀਆਂ ਦਾ ਤਿਉਹਾਰ
ਸਾਡਾ ਸੱਭਿਆਚਾਰ ਹੀ ਸਾਡੀ ਪਹਿਚਾਣ ਹੈ-ਪ੍ਰਿੰਸੀਪਲ ਸੁਖਿੰਦਰ ਕੌਰ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 8 ਅਗਸਤ 2022, ਮਾਡਰਨ ਸੈਕੂਲਰ ਪਬਲਿਕ ਸਕੂਲ ਮਾਲੇਰਕੋਟਲਾ ਜੋ ਉੱਘੇ ਸਿੱਖਿਆ ਸ਼ਾਸਤਰੀ ਚੇਅਰਮੈਨ ਮਾਡਰਨ ਗਰੁੱਪ ਸ.ਜਗਜੀਤ ਸਿੰਘ ਦੀ ਸਰਪ੍ਰਸਤੀ ਅਧੀਨ ਚੱਲ ਰਿਹਾ ਹੈ। ਇਸ ਵਿੱਚ ਬੜੇ ਹੀ ਵਧੀਆ ਢੰਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਜੋ ਕੁੜੀਆਂ ਦਾ ਬਹੁਤ ਹੀ ਮਨ ਮੋਹਣਾ ਤਿਉਹਾਰ ਹੁੰਦਾ ਹੈ ਇਸ ਵਿਚ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸਾਰੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਤਾਂ ਕਿ ਬੱਚਿਆਂ ਨੂੰ ਸੱਭਿਆਚਾਰ ਨਾਲ ਸਬੰਧਤ ਪੁਰਾਣੀਆਂ ਚੀਜ਼ਾਂ ਬਾਰੇ ਜਾਣੂ ਕਰਵਾਇਆ ਜਾਵੇ ਬੱਚੇ ਆਪਣੇ ਆਪਣੇ ਘਰਾਂ ਤੋਂ ਪੰਜਾਬੀ ਪਕਵਾਨ ਆ ਕੇ ਆਏ ਜਿਵੇਂ ਖੀਰ ਪੂੜੇ ਆਦਿ।
ਸਕੂਲ ਵਿਚ ਬੱਚਿਆਂ ਵਿੱਚ ਗਿੱਧਾ ਭੰਗੜਾ ਅਤੇ ਬੋਲੀਆਂ ਪਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਪੜ੍ਹਾਈ ਤੋਂ ਇਲਾਵਾ ਆਪਣਾ ਅੰਦਰਲਾ ਹੁਨਰ ਦਿਖਾਇਆ ਬੱਚਿਆਂ ਨੇ ਇਸ ਪ੍ਰੋਗਰਾਮ ਰਾਹੀਂ ਆਪਣੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਖਿੰਦਰ ਕੌਰ ਨੇ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਦੀ ਸਾਂਭ ਸੰਭਾਲ ਕਰਨ ਦੇ ਆਦੇਸ਼ ਦਿੱਤੇ ਕਿ ਸਾਡਾ ਸੱਭਿਆਚਾਰ ਹੀ ਸਾਡੀ ਪਹਿਚਾਣ ਹੈ