ਔਰਤ ਤੋਂ ਪਰਸ ਖੋਹ ਕੇ ਭੱਜਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਪੁਲਿਸ ਦੇ ਕੀਤਾ ਹਵਾਲੇ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 8 ਅਗਸਤ 2022
ਥਾਨਾ ਦੀਨਾਨਗਰ ਦੇ ਅੰਤਰਗਤ ਆਉਂਦੇ ਪਿੰਡ ਪਨਿਆੜ ਦੇ ਨੇੜਿਓਂਂ ਦਿਨ ਦਿਹਾੜੇ ਸਕੂਟਰੀ ਸਵਾਰ ਮਹਿਲਾ ਤੋਂ ਪਰਸ ਖੋਹ ਕੇ ਭਜਣ ਵਾਲੇ ਮੋਟਰਸਾਈਕਲ ਸਵਾਰ ਨੋਜਵਾਨਾਂ ਨੂੰ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਪਿੱਛਾ ਕਰ ਕੇ ਫੜ ਲਿਆ ਤੇ ਪੁਲੀਸ ਦੇ ਹਵਾਲੇ ਕਰ ਦਿੱਤਾ ।
ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਸਕੂਟੀ ਸਵਾਰ ਮਹਿਲਾ ਸਪਨਾ ਆਪਣੇ ਬੱਚੇ ਨਾਲ ਆਪਣੇ ਪਿੰਡ ਦਨੋਰ ਥਾਣਾ ਤਾਰਾਗੜ ਤੋਂ ਗੁਰਦਾਸਪੁਰ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ । ਜਦੋਂ ਉਹ ਪਿੰਡ ਪਨਿਆੜ ਦੇ ਨੇੜੇ ਪਹੁੰਚੀ ਤਾਂ ਪਿਛੋਂ ਆ ਰਹੇ ਮੋਟਰਸਾਈਕਲ ਸਵਾਰ 2 ਨੋਜਵਾਨ ਸਕੂਟੀ ਸਵਾਰ ਮਹਿਲਾ ਦਾ ਪਰਸ ਖੋਹ ਕੇ, ਪਿੰਡ ਖਰਲਾਂ ਵੱਲ ਨੂੰ ਫਰਾਰ ਹੋ ਗਏ। ਪੀੜਿਤ ਮਹਿਲਾ ਵੱਲੋਂ ਰੋਲਾ ਪਾਉਣ ਤੇ ਸੜਕ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੇ ਉਕਤ ਮੋਟਰਸਾਈਕਲ ਸਵਾਰਾਂ ਦਾ ਪਿਛਾ ਕੀਤਾ ਅਤੇ ਪਿੰਡ ਖਰਲ ਵਾਸੀਆਂ ਦੀ ਮਦਦ ਨਾਲ ਉਕਤ ਮੋਟਰਸਾਇਕਲ ਸਵਾਰਾਂ ਨੂੰ ਕਾਬੂ ਕਰਕੇ ਬਰਿਆਰ ਪੁਲਿਸ ਚੌਂਕੀ ਨੂੰ ਘਟਨਾ ਦੀ ਇਤਲਾਹ ਦਿੱਤੀ ਜਿਸ ਤੇ ਬਰਿਆਰ ਪੁਲਿਸ ਚੌਂਕੀ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਪਿੰਡ ਵਾਸੀਆਂ ਨੇ ਦੋਹਾਂ ਝਪਟਮਾਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।