ਅਧਿਆਪਕ ਯੂਨੀਅਨ ਨੇ ਸਿੱਖਿਆ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 8 ਅਗਸਤ 2022 - ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਇਕਾਈ ਗੁਰਦਾਸਪੁਰ ਦੇ ਸਮੂਹ ਅਧਿਆਪਕਾਂ ਨੇ ਯੂਨੀਅਨ ਦੇ ਸੂਬਾਈ ਆਗੂ ਉਂਕਾਂਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਅਤੇ ਉਪਰੰਤ ਡੀ.ਈ.ਓ (ਐ.ਸ) ਦਫਤਰ ਮੁਹਰੇ ਧਰਨਾ ਦਿੱਤਾ। ਇਸ ਮੌਕੇ ਅਧਿਆਪਕ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਜਿਲਵਾ ਸਿੱਖਿਆ ਅਫਸਰ ਗੁਰਦਾਸਪੁਰ ਨੂੰ ਦਿੱਤੀ। ਇਨ੍ਹਾਂ ਮੰਗਾਂ ਅਧਿਆਪਕਾਂ ਦੇ ਸੈਰ ਵਿਦਿਅਕ ਕੰਮਾਂ ਤੋਂ ਰਾਹਤ ਦੇਣ ਸਬੰਧੀ, ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ, ਪੇਂਡੂ ਅਤੇ ਬਾਰਡਰ ਏਰੀਆ ਭੱਤਾ ਮੁੜ ਬਹਾਲ ਕਰਵਾਉਣ ਸਬੰਧੀ, ਪ੍ਰਾਇਮਰੀ ਕਾਡਰ ਦੀ ਤਨਖਾਹਾਂ ਦੀ ਬਜਟ ਪੂਰੇ ਸਾਲ ਲਈ ਮੰਗ ਕੀਤੀ ਗਈ।
ਜਥੇਬੰਦੀ ਵਲੋਂ ਐਲਾਨ ਕੀਤੀ ਗਿਆ ਕਿ ਜੇਕਰ ਵਿਭਾਗ ਅਤੇ ਸਰਕਾਰ ਜਿਲ੍ਹੇ ਦੇ ਅਧਿਕਾਰੀਆਂ ਨੇ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਈ.ਟੀ.ਟੀ ਅਧਿਆਪਕ ਯੂਨੀਅਨ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਬਲਜਿੰਦਰ ਸਿੰਘ ਬੱਲ, ਵਿਜੇ ਲੂਣਾ, ਸਰਬਜੀਤ ਸਿੰਘ, ਜੋਗਿੰਦਰ ਪਾਲ, ਕੰਵਲਜੀਤ ਸਿੰਘ, ਪਵਨ ਕੁਮਾਰ, ਅਣਨਪ੍ਰੀਤ ਪਾਲ, ਬਲਜੀਤ ਸਿੰਘ, ਇੰਦਰਬੀਰ ਸਿੰਘ ਆਦਿ ਮੌਜੂਦ ਸਨ।