ਰਜਿਸਟਰੀਆਂ ਨਾਂ ਹੋਣ ਤੋਂ ਦੁਖੀ ਪ੍ਰਾਪਰਟੀ ਕਾਰੋਬਾਰੀਆਂ ਲਾਇਆ ਧਰਨਾ
ਦੀਪਕ ਜੈਨ
- ਤਹਿਸੀਲਦਾਰ ਨੂੰ ਮੁਖਮੰਤਰੀ ਦੇ ਨਾਮ ਸੌਂਪਿਆ ਮੰਗਪਤਰ
ਜਗਰਾਓਂ, 8 ਅਗਸਤ 2022 - ਜਗਰਾਓਂ ਵਿਖੇ ਅੱਜ ਕਲੋਨਾਇਜਰ , ਪ੍ਰਾਪਰਟੀ ਡੀਲਰ ਅਤੇ ਅਰਜੀ ਨਵੀਸਾਂ ਵਲੋਂ ਮਿਲਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇੰਨਾ ਪ੍ਰਾਪਰਟੀ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਰਜਿਸਟਰੀਆਂ 'ਤੇ ਲਾਗੂ ਕੀਤੇ ਗਏ ਨਿਯਮਾਂ ਕਾਰਨ ਓਨਾ ਦਾ ਕਾਰੋਬਾਰ ਠੱਪ ਹੋਣ ਦੀ ਕਗਾਰ 'ਤੇ ਪਹੁੰਚ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੋਨਾਇਜਰ ਗੋਪਾਲ ਬਾਂਸਲ ਨੇ ਦਸਿਆ ਕਿ ਸਾਡੇ ਵਲੋਂ ਕੁਝ ਮੰਗਾਂ ਸਰਕਾਰ ਅੱਗੇ ਰੱਖੀਆਂ ਗਈਆਂ ਹਨ ਜਿਵੇਂ ਕਿ ਐਨਓਸੀ ਤੋਂ ਬਗੈਰ ਰਜਿਸਟਰੀ ਹੋਣ ਦਿੱਤੀ ਜਾਵੇ, ਕਲੈਕਟਰ ਰੇਟ ਘਟਾਏ ਜਾਣ, ਕਲੋਨੀਆਂ ਨੂੰ ਰੈਗੂਲਰ ਕੀਤਾ ਜਾਵੇ ਆਦਿ।
ਧਰਨਾਕਾਰੀਆਂ ਨੇ ਦਸਿਆ ਕਿ ਸਾਡਾ ਕਾਰੋਬਾਰ ਕਰਨਾ ਅਜਿਹੀਆਂ ਨੀਤੀਆਂ ਕਾਰਨ ਬਹੁਤ ਔਖਾ ਹੋ ਗਿਆ ਹੈ ਅਤੇ ਸਾਡੇ ਪੈਸੇ ਵੀ ਬਲਾਕ ਹੋ ਚੁੱਕੇ ਹਨ। ਇਥੇ ਮੌਜੂਦ ਕਲੋਨਾਇਜਰ ਗੋਪਾਲ ਬਾਂਸਲ ਨੇ ਦਸਿਆ ਕਿ ਪਟਵਾਰੀਆਂ 'ਤੇ ਵੀ ਜੋ ਕੰਮ ਦਾ ਇੰਨਾ ਵੱਧ ਪ੍ਰੈਸ਼ਰ ਪਾਇਆ ਗਿਆ ਹੈ ਉਸ ਨਾਲ ਵੀ ਸਾਡੇ ਕਿੱਤੇ ਨੂੰ ਨੁਕਸਾਨ ਹੋ ਰਿਹਾ ਹੈ ਕਿ ਪਟਵਾਰੀਆਂ ਤੋਂ ਕੰਮ ਸਮੇ ਸਿਰ ਨਹੀਂ ਨਿਬੇੜਿਆ ਜਾ ਰਿਹਾ। ਓਨਾ ਦਸਿਆ ਕਿ ਪਟਵਾਰੀਆਂ ਦੀ ਨਵੀਆਂ ਭਰਤੀਆਂ ਨਾ ਹੋਣ ਕਾਰਨ ਪੁਰਾਣੇ ਪਟਵਾਰੀਆਂ ਤੋਂ ਹੀ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ ਜਿਸ ਕਾਰਨ ਕੰਮ ਨੂੰ ਸਮੇ ਸਰ ਨਹੀਂ ਨਿਬੇੜਿਆ ਜਾ ਰਿਹਾ। ਇਸ ਮੌਕੇ ਗੋਪਾਲ ਬਾਂਸਲ , ਜਗਮੋਹਨ ਭੰਡਾਰੀ , ਸਤੀਸ਼ ਅਰੋੜਾ, ਲੱਕੀ ਅਰੋੜਾ, ਪਵਨ ਵਰਮਾ, ਦਰਸ਼ਨ ਸਿੰਘ ਕਲੇਰ ਆਦਿ ਮੌਜੂਦ ਸਨ।