ਸੇਵਾ ਭਾਰਤੀ ਨੇ ਵਿਦਿਆਰਥੀਆਂ ਨੂੰ ਕਰਵਾਈ ਧਰਮ ਅਸਥਾਨਾਂ ਦੀ ਯਾਤਰਾ
ਰੋਹਿਤ ਗੁਪਤਾ
ਗੁਰਦਾਸਪੁਰ 8 ਅਗਸਤ 2022 - ਸਾਉਣ ਮਹੀਨੇ ਦੇ ਸਬੰਧ ਵਿਚ ਆਪਣੇ ਇਤਿਹਾਸ, ਸੰਸਕ੍ਰਿਤੀ ਅਤੇ ਸ਼ਾਸਤਰਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸੇਵਾ ਭਾਰਤੀ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕੰਪਿਉਟਰ ਸੈਂਟਰਾਂ ਦੇ ਵਿਦਿਆਰਥੀਆਂ ਨੂੰ ਸ਼ਿਵ ਧਾਮਾਂ ਦੀ ਯਾਤਰਾ ਕਰਵਾਈ ਗਈ। ਇਸ ਇੱਕ ਦਿਨੀਂ ਯਾਤਰਾ ਵਿੱਚ ਸੇਵਾ ਭਾਰਤੀ ਵੱਲੋਂ ਚਲਾਏ ਜਾ ਰਹੇ ਕੰਪਿਊਟਰ ਸੈਂਟਰਾਂ ਦੇ 35 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਿਧੀ ਅਤੇ ਪੂਜਾ ਜੀ ਦੀ ਅਗਵਾਈ ਵਿੱਚ ਭਾਗ ਲਿਆ।
ਯਾਤਰਾ ਦੌਰਾਨ ਵਿਦਿਆਰਥੀਆਂ ਨੂੰ ਕਾਠਗੜ੍ਹ ਜਿਲ੍ਹਾ ਇੰਦੋਰਾ ਹਿਮਾਚਲ ਪ੍ਰਦੇਸ਼, ਗਗਨ ਦਾ ਟਿਲਾ ਹੁਸ਼ਿਆਰਪੁਰ, ਪਾਂਡਵਾਂ ਦੇ ਇਤਿਹਾਸਿਕ ਮੰਦਿਰ ਦਸੂਹਾ (ਵਿਰਾਟ ਨਗਰ) ਦੇ ਦਰਸ਼ਨ ਕਰਵਾਏ ਗਏ ਅਤੇ ਇਨ੍ਹਾਂ ਮੰਦਿਰਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਸੇਵਾ ਭਾਰਤੀ ਦੇ ਸ਼ਹਿਰੀ ਪ੍ਰਧਾਨ ਅਜੇ ਪੁਰੀ ਨੇ ਦੱਸਿਆ ਕਿ ਇਸ ਯਾਤਰਾ ਦਾ ਪ੍ਰਬੰਧ ਅਸ਼ੋਕ ਮਹਾਜਨ, ਸੁਭਾਸ਼ ਮਹਾਜਨ, ਸਤੀਸ਼ ਮਹਾਜਨ, ਮਦਨ ਗੁਪਤਾ ਦੇ ਦੇਖਰੇਖ ਹੇਠ ਕੀਤਾ ਗਿਆ।