ਕਾਮਨਵੈਲਥ ਖੇਡਾਂ : ਭਾਰਤੀ ਦਲ ਨੇ ਜਿੱਤੇ ਕੁੱਲ 61 ਮੈਡਲ, ਪੜ੍ਹੋ ਆਖਰੀ ਦਿਨ ਦੀਆਂ ਪ੍ਰਾਪਤੀਆਂ
ਬਰਮਿੰਘਮ, 9 ਅਗਸਤ, 2022: ਕਾਮਨਵੈਲਥ ਖੇਡਾਂ 2022 ਲੰਘੇ ਕੱਲ੍ਹ ਸਮਾਪਤ ਹੋ ਗਈਆਂ ਤੇ ਭਾਰਤ ਨੇ ਇਹਨਾਂ ਖੇਡਾਂ ਵਿਚ 61 ਮੈਡਲ ਜਿੱਤੇ ਹਨ। ਪਿਛਲੀ ਵਾਰ ਭਾਰਤ ਨੇ 66 ਮੈਡਲ ਜਿੱਤੇ ਸਨ। ਬਰਮਿੰਘਮ ਖੇਡਾਂ ਵਿਚ ਸ਼ੂਟਿੰਗ ਸ਼ਾਮਲ ਨਹੀਂ ਸੀ, ਇਸ ਕਰ ਕੇ ਮੈਡਲ ਵੱਧ ਮੰਨੇ ਜਾ ਸਕਦੇ ਹਨ। 61 ਮੈਡਲਾਂ ਵਿਚ 22 ਗੋਲਡ ਮੈਡਲ, 16 ਸਿਲਵਰ ਮੈਡਲ ਤੇ 23 ਬਰੋਂਜ ਮੈਡਲ ਸ਼ਾਮਲ ਹਨ।
ਸਭ ਤੋਂ ਵੱਧ 12 ਮੈਡਲ ਕੁਸ਼ਤੀ ਵਿਚ ਆਏ ਜਿਸ ਵਿਚੋਂ 6 ਗੋਲਡ ਮੈਡਲ ਸਨ ਜਦੋਂ ਵੇਟ ਲਿਫਟਰਾਂ ਨੇ 10 ਮੈਡਲ ਜਿੱਤੇ।
ਪੀ ਵੀ ਸਿੰਧੂ ਤੇ ਲਕਸ਼ੇ ਸੇਨ ਨੇ ਬੈਡਮਿੰਟਨ ਵਿਚ ਪਹਿਲੀ ਵਾਰ ਗੋਲਡ ਮੈਡਲ ਜਿੱਤਿਆ। ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਫਾਈਨਲ ਵਿਚ ਆਸਟਰੇਲੀਆ ਹੱਥੋਂ ਹਾਰ ਗਈ ਤੇ ਸਿਵਲਰ ਮੈਡਲ ਜਿੱਤਿਆ।