ਪਿੰਡ ਬੀੜ ਚਹਿਲ ਦੇ ਸਰਕਾਰੀ ਸਕੂਲ ਚ ਫਤਿਹ ਫਾਊਡੇਸ਼ਨ ਵੱਲੋਂ ਆਰਓ ਸਿਸਟਮ ਭੇਂਟ
ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ - ਵਰਿੰਦਰ ਸਿੰਘ ਖਾਲਸਾ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫਰੀਦਕੋਟ 9 ਅਗਸਤ- ਮਾਨਵਤਾ ਭਲਾਈ ਨੂੰ ਸਮਰਪਿਤ ਫਤਿਹ ਫਾਊਡੇਸ਼ਨ ਇਕਾਈ ਫਰੀਦਕੋਟ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ, ਬੀੜ ਚਹਿਲ (ਬਲਾਕ ਫ਼ਰੀਦਕੋਟ-2) ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆਂ ਨੂੰ ਹੱਲ ਕਰਦੇ ਹੋਏ ਆਰਓ ਸਿਸਟਮ ਭੇਂਟ ਕੀਤਾ ਗਿਆ | ਜਾਣਕਾਰੀ ਦਿੰਦਿਆ ਫਤਿਹ ਫਾਊਡੇਸ਼ਨ ਦੇ ਸੰਚਾਲਕ ਵਰਿੰਦਰ ਸਿੰਘ ਖਾਲਸਾ ,ਸ਼ਲਿੰਦਰ ਸਿੰਘ ਤੇ ਪਰਦੀਪ ਚਮਕ ਨੇ ਦੱਸਿਆ ਕਿ ਪਿੰਡ ਬੀੜ ਚਹਿਲ ਦੇ ਸਕੂਲ ਵਿੱਚ ਬੱਚਿਆਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪਤਾ ਲੱਗਣ ਤੇ ਫਤਿਹ ਫਾੳਡੇਸ਼ਨ ਨਾਲ ਜੁੜੇ ਦਾਨੀ ਵੀਰਾਂ ਦੀ ਮੱਦਦ ਨਾਲ ਆਰੋ ਸਿਸਟਮ ਲਗਾ ਕੇ ਬੱਚਿਆਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ | ਉਹਨਾਂ ਦੱਸਿਆ ਕਿ ਸਕੂਲ ਦੇ ਬਿਲਕੁਲ ਨਜਦੀਕ ਸੇਮਨਾਲਾ ਲੰਘਦਾ ਹੋਣ ਕਰਕੇ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਰਿਹਾ ਸੀ |
ਉਹਨਾਂ ਦੱਸਿਆ ਕਿ ਇਸ ਸੰਬੰਧੀ ਗੁਰਬਿੰਦਰ ਸਿੰਘ ਸਿੱਖਾਂਵਾਲਾ ਤੋਂ ਜਾਣਕਾਰੀ ਮਿਲਣ ਉਪਰੰਤ ਅਤੇ ਸਕੂਲ ਦੀ ਅਧਿਆਪਕਾ ਵੱਲੋਂ ਮੰਗ ਪੱਤਰ ਸੌਂਪਣ ਮਗਰੋ ਫਤਿਹ ਫਾਊਡੇਸ਼ਨ ਇਕਾਈ ਫਰੀਦਕੋਟ ਦੀ ਟੀਮ ਵੱਲੋਂ ਫ਼ੈਸਲਾ ਲੈਂਦਿਆਂ ਸਕੂਲ ਵਿੱਚ ਆਰ.ਓ. ਦਾ ਪ੍ਰਬੰਧ ਕਰ ਦਿੱਤਾ ਗਿਆ | ਇਸ ਮੌਕੇ ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ | ਉਹਨਾਂ ਨੇ ਸਹਿਯੋਗੀ ਵੀਰ/ਭੈਣਾਂ ਦੇ ਜੋ ਸਮਾਜ ਵਿੱਚ ਲੋੜਵੰਦਾ ਲਈ ਸਿਹਤ/ਸਿੱਖਿਆ ਅਤੇ ਰੋਜ਼ਾਨਾ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਹਮੇਸ਼ਾਂ ਸਹਿਯੋਗ ਲਈ ਤਿਆਰ ਰਹਿੰਦੇ ਹਨ ਦਾ ਕੋਟਿ ਕੋਟੀ ਧੰਨਵਾਦ ਕੀਤਾ | ਇਸ ਮੌਕੇ ਆਰੋ ਸਿਸਟਮ ਚਾਲੂ ਕਰਨ ਮੌਕੇ ਫਤਿਹ ਫਾਊਡੇਸ਼ਨ ਇਕਾਈ ਫਰੀਦਕੋਟ ਦੀ ਟੀਮ ਨਾਲ ਵਿਸ਼ੇਸ਼ ਤੌਰ ਸੀਰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਸੰਧੂ, ਫਤਿਹ ਫਾਊਡੇਸ਼ਨ ਦੇ ਸੰਚਾਲਕ ਵਰਿੰਦਰ ਸਿੰਘ ਖਾਲਸਾ, ਜਸਪ੍ਰੀਤ ਸਿੰਘ ਫ਼ਰੀਦਕੋਟ , ਗੁਰਬਿੰਦਰ ਸਿੰਘ ਸਿੱਖਾਂ-ਵਾਲਾ , ਹਰਪ੍ਰੀਤ ਸਿੰਘ , ਸਲਿੰਦਰ ਸਿੰਘ ਫਰੀਦਕੋਟ, ਅਰੁਨਜੀਤ ਸਿੰਘ ਅਤੇ ਸਮੂਹ ਅਧਿਆਪਕ ਮੈਡਮ ਕੁਲਵੰਤ ਕੌਰ ਮੁੱਖ ਅਧਿਆਪਕ, ਮੈਡਮ ਸੁਖਜੀਤ ਕੌਰ ਅਤੇ ਮੈਡਮ ਕਰਮਜੀਤ ਕੌਰ ਤੇ ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ |