ਲੋਕ ਅਜੇ ਵੀ ਅੰਗਰੇਜਾਂ ਦੀ ਗੁਲਾਮੀ ਵਾਲੀ ਮਾਨਸਿਕਤਾ ਬਣਾਈ ਬੈਠੇ ਹਨ- ਪਤੰਜਲੀ ਯੋਗਪੀਠ ਇੰਚਾਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 9 ਅਗਸਤ 2022
ਪਤੰਜਲੀ ਯੋਗ ਪੀਠ ਹਰਿਦੁਆਰ ਤੋਂ ਕ੍ਰਿਸ਼ਨ ਮੰਦਰ ਗੁਰਦਾਸਪੁਰ ਵਿਖੇ ਮੁੱਖ ਕੇਂਦਰੀ ਇੰਚਾਰਜ ਰਾਕੇਸ਼ ਪਹੁੰਚੇ। ਉਨ੍ਹਾਂ ਦੇ ਨਾਲ ਅਚਾਰੀਆ ਸਤੀਸ਼, ਸੀਨੀਅਰ ਸੂਬਾ ਇੰਚਾਰਜ ਲਕਸ਼ਮੀ ਦੱਤ, ਭਾਰਤ ਸਵਾਭਿਮਾਨ ਨਿਆਸ ਪੰਜਾਬ ਦੇ ਇੰਚਾਰਜ ਰਜਿੰਦਰ ਸ਼ਿੰਗਾਰੀ, ਪਤੰਜਲੀ ਪੰਜਾਬ ਦੇ ਇੰਚਾਰਜ ਲਖਵਿੰਦਰ ਵੀ ਮੌਜੂਦ ਸਨ ਬਾਲਕਿਸ਼ਨ ਮਿੱਤਲ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਗੁਰਦਾਸਪੁਰ ਪਤੰਜਲੀ ਯੋਗ ਸੰਮਤੀ ਦੇ ਨਾਲ-ਨਾਲ ਪਠਾਨਕੋਟ, ਅੰਮ੍ਰਿਤਸਰ ਮੁਕੇਰੀਆਂ, ਤਰਨਤਾਰਨ ਦੇ ਪਤੰਜਲੀ ਪਰਿਵਾਰ ਦੇ ਮੈਂਬਰਾਂ ਨੇ ਵੀ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।
ਪੰਜਾਬ ਸੋਸ਼ਲ ਮੀਡੀਆ ਇੰਚਾਰਜ ਰੋਹਿਤ ਉੱਪਲ ਨੇ ਸਟੇਜ ਸੰਚਾਲਨ ਕੀਤਾ, ਉਨ੍ਹਾਂ ਦੱਸਿਆ ਕਿ ਰਾਕੇਸ਼ ਜੀ ਤਿੰਨ ਦਿਨਾਂ ਤੋਂ ਪੰਜਾਬ ਦੇ ਦੌਰੇ 'ਤੇ ਆਏ ਹਨ, ਜਿਸ ਤਹਿਤ ਅੱਜ ਗੁਰਦਾਸਪੁਰ ਵਿਖੇ ਪਹਿਲਾ ਪ੍ਰੋਗਰਾਮ ਕਰਵਾਇਆ ਗਿਆ ਹੈ|
ਰਾਕੇਸ਼ ਨੇ ਭਾਰਤ ਵਿੱਚ ਅੱਜ ਵੀ ਜੋ ਅੰਗਰੇਜ਼ਾਂ ਦੀ ਨਕਲ ਅਤੇ ਉਨ੍ਹਾਂ ਦੀ ਗੁਲਾਮੀ ਦੀ ਰਵਾਇਤ ਚੱਲ ਰਹੀ ਹੈ ਉਸ ਪ੍ਰਤੀ ਚਿੰਤਾ ਪ੍ਰਗਟਾਈ। ਅੰਤਰਰਾਸ਼ਟਰੀ ਫਾਰਮਾਸਿਊਟੀਕਲ ਡਰੱਗ ਮਾਫੀਆ ਜੋ ਅੱਜਕੱਲ ਕੰਮ ਕਰ ਰਿਹਾ ਹੈ, ਪਤੰਜਲੀ ਯੋਗਪੀਠ ਨੇ ਉਸਦੀ ਪੋਲ ਖੋਲ੍ਹ ਦਿੱਤੀ ਹੈ।
ਰਾਕੇਸ਼ ਨੇ ਆਜ਼ਾਦੀ ਸੰਗਰਾਮ ਦੌਰਾਨ ਭਾਰਤ ਛੱਡੋ ਅੰਦੋਲਨ ਬਾਰੇ ਵੀ ਗੱਲ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਆਚਾਰੀਆ ਸਤੀਸ਼ ਜੀ ਨੇ ਯੋਗਾ ਦੇ ਅਧਿਆਤਮਿਕ ਲਾਭਾਂ 'ਤੇ ਗੱਲ ਕੀਤੀ ਅਤੇ ਯੋਗ ਬਾਰੇ ਆਪਣਾ ਵਿਚਾਰ ਅਤੇ ਅਨੁਭਵ ਬਹੁਤ ਹੀ ਸਰਲ ਤਰੀਕੇ ਨਾਲ ਪੇਸ਼ ਕੀਤੇ।
ਲਕਸ਼ਮੀ ਜੀ ਨੇ ਸਾਰੇ ਜ਼ਿਲ੍ਹਾ ਇੰਚਾਰਜਾਂ ਨੂੰ ਕਿਹਾ ਕਿ ਉਹ ਆਪਣੀਆਂ ਮਹੀਨਾਵਾਰ ਰਿਪੋਰਟਾਂ ਸਭ ਦੇ ਸਾਹਮਣੇ ਪੜ੍ਹਨ।
ਰਜਿੰਦਰ ਸ਼ਿੰਗਾਰੀ ਜੀ ਨੇ ਪਤੰਜਲੀ ਯੋਗ ਪੀਠ ਵਲੋਂ ਲੋਕਾਂ ਨੂੰ ਯੋਗ ਅਤੇ ਘਰੇਲੂ ਉਪਚਾਰਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਵਾਅਦਾ ਕੀਤਾ।
ਰਾਕੇਸ਼ ਜੀ ਦੀ ਆਮਦ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ।