ਕੀ ਲਾਲਜੀਤ ਭੁੱਲਰ ਵੀ 26 ਜਨਵਰੀ 2021 ਨੂੰ ਲਾਲ ਕਿਲ੍ਹੇ ਤੇ ਝੰਡਾ ਝੁਲਾਉਣ ਵੇਲੇ ਦੀਪ ਸਿੱਧੂ ਦੇ ਨਾਲ ਸੀ ਮੌਜੂਦ? (ਵੇਖੋ ਵੀਡੀਓ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 9 ਅਗਸਤ 2022- 26 ਜਨਵਰੀ 2021 ਨੂੰ ਲਾਲ ਕਿਲ੍ਹੇ ਤੇ ਦੀਪ ਸਿੱਧੂ ਅਤੇ ਹੋਰਨਾਂ ਕਈਆਂ ਨੇ ਕੇਸਰੀ ਝੰਡਾ ਝੁਲਾਇਆ ਸੀ। ਝੰਡਾ ਝੁਲਾਉਣ ਦੇ ਮਾਮਲੇ ਵਿੱਚ ਹੁਣ ਨਵੀਂ ਅਪਡੇਟ ਸਾਹਮਣੇ ਆਈ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਦੇ ਵਲੋਂ ਇੱਕ ਵੀਡੀਓ ਟਵੀਟ ਕਰਕੇ ਲਿਖਿਆ ਹੈ ਕਿ, ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਹੈ ਕਿ ਕੀ ਇਹ ਰਾਸ਼ਟਰ ਵਿਰੋਧੀ ਕਾਰਵਾਈ ਨਹੀਂ ਤੇ ਜੇ ਹੈ ਤਾਂ ਫਿਰ ਉਹ (ਲਾਲਜੀਤ ਸਿੰਘ ਭੁੱਲਰ) ਮੰਤਰੀ ਮੰਡਲ ’ਚ ਕਿਉਂ ਹਨ?
ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ 26 ਜਨਵਰੀ ਨੂੰ ਜਦੋਂ ਦੀਪ ਸਿੱਧੂ ਦੀ ਅਗਵਾਈ ’ਚ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਝੁਲਾਇਆ ਉਸ ਦੌਰਾਨ ਲਾਲਜੀਤ ਭੁੱਲਰ ਵੀ ਦੀਪ ਸਿੱਧੂ ਨਾਲ ਉੱਤੇ ਮੌਜੂਦ ਸਨ। ਇਸ ਘਟਨਾ ਦੀ ਪੂਰੇ ਦੇਸ਼ ’ਚ ਸਖ਼ਤ ਨਿੰਦਿਆ ਹੋਈ ਸੀ।