ਹਰ ਘਰ ਤਿਰੰਗਾ ਮੁਹਿੰਮ ਲਈ ਪੰਚਾਇਤਾਂ ਤੋਂ ਕੀਤੀ ਜਾ ਰਹੀ ਜ਼ਬਰੀ ਉਗਰਾਹੀ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 9 ਅਗਸਤ 2022- ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੋਰਾਹਾ ਵਲੋਂ ਸਮੂਹ ਪੰਚਾਇਤ ਸੈਕਟਰੀਆਂ ਅਤੇ ਬੀਡੀਓਜ਼ ਨੂੰ ਪੱਤਰ ਲਿਖਿਆ ਹੈ ਕਿ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲੁਧਿਆਣਾ ਨੇ 8 ਅਗਸਤ 2022 ਨੂੰ ਮੀਟਿਗ ਕੀਤੀ ਹੈ, ਜਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ, 15 ਅਗਸਤ 2022 ਆਜ਼ਾਦੀ ਦਿਹਾੜੇ ਮੌਕੇ ਹਰ ਘਰ ਤਿਰੰਗਾ ਲਹਿਰਾਇਆ ਜਾਣਾ ਹੈ, ਜਿਸ ਸਬੰਧੀ ਸਮੂਹ ਪੰਚਾਇਤ ਸੈਕਟਰੀਆਂ ਅਤੇ ਬੀਡੀਓਜ਼ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੋਰਾਹਾ ਦੇ ਨਾਮ 'ਤੇ ਚੈੱਕ ਕੱਟ ਕੇ ਦਿੱਤੇ ਜਾਣ।