ਪੀਆਰਟੀਸੀ ਦੇ ਸਾਬਕਾ ਚੇਅਰਮੈਨ ਜ਼ੈਲਦਾਰ ਚੈੜੀਆ ਦੀ ਅਗਵਾਈ ਹੇਠ ਸਦਭਾਵਨਾ ਯਾਤਰਾ ਕੱਢੀ
ਬਾਬੂਸ਼ਾਹੀ ਨੈਟਵਰਕ
ਸ਼੍ਰੀ ਚਮਕੌਰ ਸਾਹਿਬ, 09 ਅਗਸਤ 2022 ਸ਼੍ਰੀ ਚਮਕੌਰ ਸਾਹਿਬ
ਦੇਸ਼ ਦੀ ਆਜਾਦੀ ਦੀ 75ਵੀਂ ਵਰ੍ਹੇਗੰਢ ਨੂੰ ਲੈ ਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ ਸਾਬਕਾ ਚੇਅਰਮੈਨ ਪੀਆਰਟੀਸੀ ਦੀ ਅਗਵਾਈ ਹੇਠ ਸ਼੍ ਚਮਕੌਰ ਸਾਹਿਬ ਵਿਖੇ ਸਦਭਾਵਨਾ ਯਾਤਰਾ ਕੱਢੀ ਗਈ। ਤਿਰੰਗੇ ਝੰਡੇ ਲੈ ਕੇ ਸਦਭਾਵਨ ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਤੇ ਇਲਾਵਾ ਵਾਸੀ ਸ਼ਾਮਿਲ ਹੋਏ।
ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ, ਦਵਿੰਦਰ ਸਿੰਘ ਬਰਸਾਲਪੁਰ, ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਕੌਂਸਲ ਚਮਕੌਰ ਸਾਹਿਬ, ਹਰਮਿੰਦਰ ਸਿੰਘ ਲੱਕੀ, ਰਾਣਾ ਹਰਿੰਦਰ ਸਿੰਘ, ਹਰਪਾਲ ਸਿੰਘ ਬਮਨਾੜਾ, ਗੁਰਚਰਨ ਸਿੰਘ ਮਾਣੇਮਾਜਰਾ, ਤਰਲੋਚਨ ਸਿੰਘ ਸਮਾਣਾ, ਰੋਹਿਤ ਸਭਰਵਾਲ, ਪਰਮਜੀਤ ਸਿੰਘ ਰੋਡਮਾਜਰਾ, ਰਵਨੀਤ ਸਿੰਘ, ਹਰਬੰਸ ਸਿੰਘ ਬੰਨਮਾਜਰਾ, ਗੁਰਤੇਜ ਸਿੰਘ ਚੈੜੀਆ, ਜਸਵੀਰ ਸਿੰਘ ਨੰਬਰਦਾਰ, ਮਨਿੰਦਰ ਸਿੰਘ ਮਨੀ ਮੋਰਿਡਾ ਆਦਿ ਮੌਜੂਦ ਸਨ।