ਪਿੰਡ ਜੱਲਾ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਪਿੰਡ ਦੀਆਂ ਔਰਤਾ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 8 ਅਗਸਤ : ਪਿੰਡ ਜੱਲਾ ਵਿਖੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ , ਇਸ ਮੌਕੇ ਸਰਪੰਚ ਦਵਿੰਦਰ ਸਿੰਘ ਜੱਲਾ ਦੀ ਧਰਮਪਤਨੀ ਗੁਰਪ੍ਰੀਤ ਕੌਰ ਤੇ ਬਲਾਕ ਸੰਮਤੀ ਮੈਂਬਰ ਨਵਨੀਤ ਕੌਰ ਜੱਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ , ਇਸ ਮੌਕੇ ਗੱਲਬਾਤ ਕਰਦਿਆ ਗੁਰਪ੍ਰੀਤ ਕੌਰ ਅਤੇ ਨਵਨੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਅਣਮੁੱਲੇ ਵਿਰਸੇ ਦਾ ਇੱਕ ਅਹਿਮ ਅੰਗ ਹੈ , ਜਿਹੜਾ ਕਿ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ , ਜਿਸ ਵਿੱਚ ਪਿੰਡਾਂ ਤੇ ਸ਼ਹਿਰਾਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆ ਹਨ ਤੇ ਆਪਣੀ ਖੁਸ਼ੀ ਸ਼ਾਂਝੀ ਕਰਦੀਆਂ ਹਨ , ਉਨਾਂ ਨੇ ਕਿਹਾ ਕਿ ਪੰਜਾਬ ਦੇ ਅਮੀਰ ਸੱਭਿਆਚਾਰ ਦੇ ਤਿਉਹਾਰਾਂ ਵਿੱਚੋਂ ਤੀਆਂ ਦਾ ਤਿਉਹਾਰ ਇਕ ਅਹਿਮ ਤਿਉਹਾਰ ਮੰਨਿਆ ਜਾਂਦਾ ਹੈ , ਇਸ ਤਿਉਹਾਰ ਮੌਕੇ ਔਰਤਾਂ ਅਤੇ ਕੁੜੀਆਂ ਇਕੱਤਰ ਹੋ ਕੇ ਗਿੱਧਾ ਪਾਉਂਦੀਆ ਹਨ ਅਤੇ ਜਦੋਂ ਸਿੰਗਾਰ ਕਰਕੇ ਕੁੜੀਆਂ ਗਿੱਧੇ ਦੇ ਪਿੜ ਵਿੱਚ ਬੋਲੀਆਂ ਪਾਉਂਦੀਆ ਹਨ ਤਾ ਇੱਕ ਵਾਰ ਸਮਾਂ ਰੁਕ ਜਾਂਦਾ ਹੈ , ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਸਭਿਆਚਾਰ ਨੂੰ ਯਾਦ ਰੱਖਕੇ ਹਰ ਤਿਉਹਾਰ ਮਨਾਉਣਾ ਚਾਹੀਦਾ ਹੈ , ਜਿਸ ਨਾਲ ਸਾਡਾ ਅਮੀਰ ਸੱਭਿਆਚਾਰ ਸਦੀਵੀ ਬਰਕਰਾਰ ਰਹਿ ਸਕੇ , ਇਸ ਦੌਰਾਨ ਛੋਟੇ ਬੱਚਿਆਂ ਨੂੰ ਮੁਫਤ ਕਾਪੀਆਂ ਅਤੇ ਪੈਨਸਲਾਂ ਵੰਡੀਆ ਗਈਆ , ਇਸ ਮੌਕੇ ਪੰਚ ਪਰਮਜੀਤ ਕੌਰ,ਪੰਚ/ਕਮਲਪ੍ਰੀਤ ਕੌਰ,ਪੰਚ ਕਮਲਾ,ਕੁਲਵਿੰਦਰ ਕੌਰ,ਨਰਦੀਪ ਕੌਰ,ਜਸਵੀਰ ਕੌਰ,ਬਲਜੀਤ ਕੌਰ,ਬਲਦੇਵ ਕੌਰ,ਮਨਪ੍ਰੀਤ ਕੌਰ,ਪ੍ਰਵੀਨ ਕੌਰ,ਪਰਮਜੀਤ ਕੌਰ,ਮੁਖਤਿਆਰ ਕੌਰ,ਅਮਰਜੀਤ ਕੌਰ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ