ਸਵਰਗੀ ਭਾਈ ਸੁਖਦੇਵ ਸਿੰਘ ਬੱਬਰ ਦੀ 30 ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ
ਅੰਮ੍ਰਿਤਸਰ 09 ਅਗਸਤ 2022: ਗੁਰੀਲਾ ਯੁੱਧ ਨੀਤੀ ਵਿੱਚ ਨਿਪੁੰਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ 30 ਵਾਂ ਸ਼ਹੀਦੀ ਸਮਾਗਮ ਬੜੇ ਸਤਿਕਾਰ ਅਤੇ ਸਰਧਾ ਨਾਲ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਜ਼ਿਲ੍ਹਾ ਤਰਨਤਾਰਨ ਵਿਖੇ ਮਨਾਇਆ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਹਵਾਰਾ ਕਮੇਟੀ ਦੇ ਮੁਖੀ ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਕਿ
ਅੱਜ ਅੰਮ੍ਰਿਤ ਵੇਲੇ ਸਹਿਜ ਪਾਠ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਜਥੇਦਾਰ ਬਖ਼ਸ਼ੀਸ਼ ਸਿੰਘ ਮੁਖੀ ਅਖੰਡ ਕੀਰਤਨੀ ਜੱਥਾ ਦੀ ਅਗਵਾਈ ਵਿਚ ਜਥੇ ਦੇ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਪੰਥ ਦੇ ਉੱਘੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਰਾਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਲਾਕਾ ਨਿਵਾਸੀ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਾਰੇ ਪ੍ਰੋਗਰਾਮ ਦਾ ਸੰਚਾਲਨ ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ ਦੀ ਦੇਖ ਰੇਖ ਵਿਚ ਹੋਇਆ। ਸਟੇਜ ਦਾ ਸੇਵਾ ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕੀਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪਹੁੰਚੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਤੋਂ ਭਾਈ ਬਖ਼ਸ਼ੀਸ਼ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਭੈਣ ਸ਼ਹੀਦ ਬਲਵਿੰਦਰ ਸਿੰਘ ਜਟਾਣਾ ਸ਼ਾਮਲ ਹਨ।
,ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਹਾਜ਼ਰੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਲਗਵਾਦੇ ਹੋਏ ਕਿਹਾ ਕਿ ਸ਼ਹੀਦਾਂ ਦਾ ਕੌਮੀ ਘਰ ਦੀ ਪ੍ਰਾਪਤੀ ਦਾ ਸੁਫ਼ਨਾ ਪੂਰਾ ਕਰਨਾ ਸਾਡਾ ਫਰਜ ਹੈ। ਇਸ ਮੌਕੇ ਤੇ ਪੰਜਾਂ ਸਿੰਘਾਂ ਚੋਂ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ, ਸਿੰਘ ਸਾਹਿਬ ਗਿਆਨੀ ਰਾਮ ਸਿੰਘ, ਭਾਈ ਲਾਲ ਸਿੰਘ, ਰਜਿੰਦਰ ਸਿੰਘ ਯੁਕੇ, ਮਨਧੀਰ ਸਿੰਘ, ਦਲਜੀਤ ਸਿੰਘ ਬਿੱਟੂ, ਪਾਲ ਸਿੰਘ ਫਰਾਂਸ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਖੇਮਕਰਨ, ਨਿਰਮਲ ਸਿੰਘ ਵਲਟੋਹਾ, ਬਲਦੇਵ ਸਿੰਘ ਨਵਾਂ ਪਿੰਡ, ਜਗਰਾਜ ਸਿੰਘ ਵਾਂ, ਨਾਰਾਇਣ ਸਿੰਘ ਚੌੜਾ, ਬਲਦੇਵ ਸਿੰਘ ਸਿਰਸਾ, ਸੁਖਵਿੰਦਰ ਸਿੰਘ ਅਗਵਾਨ, ਸਰਬਜੀਤ ਸਿੰਘ ਘੁਮਾਣ, ਅਰਜਨ ਸਿੰਘ ਸ਼ੇਰਗਿੱਲ, ਭਗਵੰਤ ਸਿੰਘ ਸਿਆਲਕਾ, ਰਘਬੀਰ ਸਿੰਘ ਭੁੱਚਰ, ਜਗਜੀਤ ਸਿੰਘ ਕੋਚ, ਜੁਗਰਾਜ ਸਿੰਘ ਪੱਟੀ, ਸੱਜਣ ਸਿੰਘ ਪੱਟੀ, ਅਕਾਲ ਯੂਥ ਤੋਂ ਮਹਾਂ ਸਿੰਘ, ਰਾਜਨਦੀਪ ਸਿੰਘ, ਜਰਨੈਲ ਸਿੰਘ ਸ਼ਖੀਰਾ, ਪ੍ਰਤਾਪ ਸਿੰਘ ਕਾਲੀਆ ਸਕਤਰਾ, ਮਾਸਟਰ ਬਲਦੇਵ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਛੇ ਜੂਨ, ਮਨਜੀਤ ਸਿੰਘ ਭੋਮਾ ਆਦਿ ਨੇ ਹਾਜ਼ਰੀ ਭਰੀ।
ਭਾਈ ਸੁਖਦੇਵ ਸਿੰਘ ਬੱਬਰ ਨੇ ਧਾਰਮਿਕ ਸਥਾਨਾਂ ਦੀ ਬੇਹੁਰਮਤੀ, ਪੰਜਾਬ ਦੇ ਆਰਥਿਕ ਅਤੇ ਕੁਦਰਤੀ ਸੋਮਿਆਂ ਦੇ ਸ਼ੋਸ਼ਣ, ਸਰਕਾਰੀ ਜ਼ੁਲਮ ਅਤੇ ਸਿੱਖ ਨਸਲਕੁਸ਼ੀ ਦੇ ਖ਼ਿਲਾਫ਼ ਅਸਰਦਾਰ ਢੰਗ ਨਾਲ 1978 ਤੋਂ 1992 ਤੱਕ ਖ਼ਾਲਸਾਈ ਰਹੁ-ਰੀਤਾਂ ਨਾਲ ਸੰਘਰਸ਼ ਕੀਤਾ। ਗੁਰਮਤ ਸਿਧਾਂਤਾਂ ਵਿਚ ਪਰਿਪੱਕਤਾ ਵੱਲੋਂ ਜਾਣੀ ਜਾਂਦੀ ਜਥੇਬੰਦੀ ਦੇ ਇਸ ਮੁਖੀ ਦਾ ਚਾਉ ਕੌਮੀ ਘਰ ਦੀ ਪ੍ਰਾਪਤੀ ਲਈ ਕੁਰਬਾਨ ਹੋਣਾ ਸੀ। ਇਹੋ ਸੰਕਲਪ ਉਨ੍ਹਾਂ ਨੇ ਜਥੇਬੰਦੀ ਦੇ ਹਰ ਸਿੰਘ ਦੇ ਮਨਾਂ ਵਿੱਚ ਦ੍ਰਿੜ੍ਹ ਕਰਵਾਇਆ ਸੀ ਜਿਸ ਦੀ ਲਗਾਤਾਰਤਾ ਹੁਣ ਤੱਕ ਬਣੀ ਹੋਈ ਹੈ।