ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਮੰਜੀ ਸਾਹਿਬ ਅਤੇ ਪੰਜੋਖੜਾ ਸਾਹਿਬ ਵਿਖੇ ਤਿਰੰਗੇ ਝੁਲਾਉਣ ਨੂੰ ਤਾਨਾਸ਼ਾਹੀ ਕਰਾਰ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 10 ਅਗਸਤ 2022
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਧਾਨ ਤੇ ਲੋਕਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਹਰਿਆਣਾ ਸਰਕਾਰ ਤੇ ਜ਼ਿਲ੍ਹਾ ਪਰਿਸ਼ਦ ਅੰਬਾਲਾ ਵਲੋਂ ਗੁਰਦੁਆਰਾ ਮੰਜੀ ਸਾਹਿਬ ਅਤੇ ਪੰਜੋਖੜਾ ਸਾਹਿਬ ਵਿਖੇ ਤਿਰੰਗੇ ਝੁਲਾਉਣ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ।
ਮਾਨ ਨੇ ਕਿਹਾ ਕਿ ਜੋ ਵੀ ਸਿੱਖ ਮੁਤੱਸਵੀਆ ਦੇ ਪੰਥ ਵਿਰੋਧੀ ਹੁਕਮਾਂ ਨੂੰ ਮੰਨਕੇ ਅਵੱਗਿਆ ਕਰਨਗੇ, ਉਹ ਖਾਲਸਾ ਪੰਥ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਨਖਾਹੀਏ ਹੋਣਗੇ।