ਹੁਸ਼ਿਆਰਪੁਰ ਦੇ ਦੋ ਪਿੰਡਾਂ ਦੀਆਂ ਔਰਤਾਂ ਨੇ ਸ਼ਰਾਬ ਦੇ ਠੇਕੇ 'ਤੇ ਬੋਲਿਆ ਹੱਲਾ
ਰਾਕੇਸ਼ ਭੱਟੀ, ਬਾਬੂਸ਼ਾਹੀ ਨੈਟਵਰਕ
ਹੁਸ਼ਿਆਰਪੁਰ, 10 ਅਗਸਤ 2022- ਹੁਸਿਆਰਪੁਰ- ਮੁਕੇਰੀਆ ਦੇ ਪਿੰਡ ਸਿੰਗੋਵਾਲ ਅਤੇ ਬਾਮਬੋਵਾਲ ਦੀਆਂ ਔਰਤਾਂ ਨੇ ਠੇਕੇ ਤੇ ਧਾਵਾ ਬੋਲਦੇ ਹੋਏ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਔਰਤਾਂ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨਸ਼ੇ ਨੂੰ ਹੱਲਾਸ਼ੇਰੀ ਦੇ ਰਹੀ ਹੈ ਅਤੇ ਪਿੰਡਾਂ ਪਿੰਡਾਂ ਵਿੱਚ ਠੇਕੇ ਖੋਲ੍ਹ ਰਹੀ ਹੈ। ਪਿੰਡ ਦੇ ਸਾਰੇ ਬੰਦੇ ਉੱਥੇ ਜਾ ਕੇ ਲਾਗੇ ਸ਼ਰਾਬ ਪੀਂਦੇ ਹਨ ਅਤੇ ਘਰ ਆ ਕੇ ਲੜਾਈ ਝਗੜਾ ਰੱਖਦੇ ਹਨ ਜੋ ਕਿ ਘਰ ਦਾ ਮਾਹੌਲ ਖ਼ਰਾਬ ਹੁੰਦਾ ਹੈ।
ਜਿੱਥੇ ਇਹ ਪਿੰਡ ਦੇ ਮੂਹਰੇ ਸ਼ਰਾਬ ਦਾ ਠੇਕਾ ਖੁੱਲ੍ਹਿਆ ਹੈ। ਸਕੂਲ ਦੇ ਬੱਚਿਆਂ ਦਾ ਅਤੇ ਔਰਤਾਂ ਦਾ ਲੜਕੀਆਂ ਦਾ ਆਉਣਾ ਜਾਣਾ ਉਸ ਦੇ ਸਾਹਮਣੇ ਹੀ ਹੁੰਦਾ ਹੈ। ਪਿੰਡ ਦੀਆਂ ਔਰਤਾਂ ਸਵੇਰ ਸ਼ਾਮ ਉਕਤ ਸਡ਼ਕ ਤੇ ਸੈਰ ਕਰਦੀਆਂ ਹੁੰਦੀਆਂ ਸੀ ਹੁਮ ਉਨ੍ਹਾਂ ਦਾ ਸੈਰ ਕਰਨਾ ਬੰਦ ਹੋ ਗਿਆ ਹੈ, ਪਿੰਡ ਦੀਆਂ ਔਰਤਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਬੱਚਿਆਂ ਦੇ ਸਕੂਲ ਅਪਡੇਟ ਕੀਤੇ ਜਾਣ ਅਤੇ ਪਿੰਡਾਂ ਵਿਚ ਡਿਸਪੈਂਸਰੀਆਂ ਖੋਲ੍ਹੀਆਂ ਜਾਣ।
ਬੱਚਿਆਂ ਵਾਸਤੇ ਜਿੰਮ ਖੋਲ੍ਹੇ ਜਾਣ ਨਾ ਕਿ ਸ਼ਰਾਬ ਦੇ ਠੇਕੇ। ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਮੈਂ ਘਰ ਵਿਚ ਇਕੱਲੀ ਰਹਿੰਦੀ ਹਾਂ ਤੇ ਘਰ ਦੇ ਬਾਹਰ ਠੇਕੇਦਾਰ ਨੇ ਠੇਕਾ ਖੋਲ੍ਹ ਕੇ ਮੈਨੂੰ ਇੱਕ ਬੰਦ ਕਮਰੇ ਦੀ ਤਰ੍ਹਾਂ ਜੀਉਣ ਲਈ ਮਜਬੂਰ ਕਰ ਦਿੱਤਾ ਹੈ।