ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪੈਦਲ ਤਿੰਰਗਾ ਮਾਰਚ ਦਾ ਕੀਤਾ ਆਗਾਜ਼
ਗੌਰਵ ਮਾਣਿਕ ,ਬਾਬੂਸ਼ਾਹੀ ਨੈਟਵਰਕ
ਫਿਰੋਜਪੁਰ 10 ਅਗਸਤ 2022 - ਸਕੂਲ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦੇ 75 ਸਾਲਾਂ ਦਿਵਸ ਨੂੰ ਮਨਾਉਂਦੇ ਹੋਏ ਸਕੂਲ ਪੱਧਰ ਤੇ ਪੈਦਲ ਤਿੰਰਗਾ ਮਾਰਚ ਕੀਤਾ ਗਿਾ।
ਇਹ ਝੰਡਾ ਮਾਰਚ ਜੋ ਕਿ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਚਮਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ, ਕੋਮਲ ਅਰੌੜਾ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਦੀ ਅਗਵਾਈ ਵਿਚ ਲਖਵਿੰਦਰ ਸਿੰਘ ਅਤੇ ਸੰਦੀਪ ਕੁਮਾਰ ਜ਼ਿਲ੍ਹਾ ਨੋਡਲ ਇੰਚਾਰਜ ਵੱਲੋਂ ਜ਼ਿਲ੍ਹੇ ਦੇ 11 ਬਲਾਕਾਂ ਦੇ 220 ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੈਦਲ ਤਿੰਰਗਾ ਮਾਰਚ ਕੱਢ ਕੇ ਤਿਰੰਗਾ ਲਹਿਰਾਇਆ ਗਿਆ । ਸਾਰੇ ਇਲਾਕੇ ਪਿੰਡਾਂ, ਸ਼ਹਿਰਾਂ ਵਿਚ ਵਿਦਿਆਰਥੀਆਂ ਅਤੇ ਸਕੂਲਾਂ ਦੇ ਸਟਾਫ ਵੱਲੋਂ ਮਾਰਚ ਕੱਢਿਆ ਗਿਆ ਇਸ ਦੌਰਾਨ ਆਮ ਨਾਗਰਿਕਾਂ ਨੂੰ 13 ਅਗਸਤ ਤੋਂ 15 ਅਗਸਤ ਤੱਕ ਹਰ ਘਰ ਤਿੰਰਗਾ ਝੰਡਾ ਲਹਿਰਾਉਣ ਲਈ ਜਾਗਰੁਕ ਕੀਤਾ ਅਤੇ ਇਸ ਮਾਰਚ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਵਿਦਿਆਰਥੀਆਂ ਨੂੰ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਇਸ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ 75ਵੀਂ ਵਰੇਗੰਢ ਪ੍ਰੋਗਰਾਮਾਂ ਨੂੰ ਸਮਰਪਿਤ ਮਾਰਚ ਦਾ ਉਦੇਸ਼ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ, ਇਲਾਕਾਂ, ਸ਼ਹਿਰ ਅਤੇ ਪਿੰਡ ਵਾਸੀਆਂ ਕੇ ਆਮ ਲੋਕਾ ਨੂੰ ਜਾਗਰੂਕ ਕਰਨਾ ਹੈ । ਇਸ ਪੈਦਲ ਤਿੰਰਗਾ ਮਾਰਚ ਵਿਚ ਲਗਪਗ 2150 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਕੂਲਾਂ ਦੇ ਸਟਾਫ ਵੱਲੋਂ ਵੀ ਆਪਣੇ ਅਧੀਨ ਇਲਾਕੇ, ਪਿੰਡ, ਸ਼ਹਿਰ ਦੇ ਘਰ-ਘਰ ਜਾ ਕੇ ਘਰ ਦੀਆਂ ਛੱਤਾਂ ਤੇ ਤਿੰਰਗਾ ਝੰਡਾ ਲਹਿਰਾਉਣ ਲਈ ਜਾਗਰੂਕ ਕੀਤਾ । ਇਸ ਮਾਰਚ ਨੂੰ ਸਫਲ ਬਣਾਉਣ ਲਈ ਸ. ਸੁਖਚੈਨ ਸਿੰਘ ਸਟੈਨੋ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅਤੇ ਮਿਸ ਬਲਜੀਤ ਕੌਰ ਡਾਟਾ ਐਂਟਰੀ ਆਪਰੇਟਰ, ਸਮੂਹ ਬਲਾਕ ਨੋਡਲ ਅਫਸਰ ਅਤੇ ਸਮੂਹ ਸੂਕਲਾਂ ਦੇ ਸਮੂਹ ਸਟਾਫ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।