ਬੈਂਕ ਵੱਲੋਂ ਐਨ ਓ ਸੀ ਨਾ ਦੇਣ ਤੇ ਕਿਸਾਨ ਸੰਗਠਨ ਕਿਸਾਨ ਦੇ ਹੱਕ ਵਿਚ ਆਇਆ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 10 ਅਗਸਤ 2022
ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹਾ ਜਿਲਾ ਗੁਰਦਾਸਪੁਰ ਦੀ ਮੀੰਟਗ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਿਸਾਨ ਆਗੂ ਸੁਖਪਾਲ ਸਿੰਘ ਬਜੂਮਾਨ ਨਾਲ ਜੋ ਪੰਜਾਬ ਨੈਸ਼ਨਲ ਬੈਕ ਬਰਾਚ ਮੂਲਾ ਸੰਨਈਆ ਨੇ ਕਰਜਾ ਵਾਪਿਸ ਕਰਨ ਲਈ ਲਿਖਤੀ ਸਮਝੌਤਾ ਕੀਤਾ ਸੀ ਇਸ ਸਮਝੌਤੇ ਤਹਿਤ ਕਿਸਾਨ ਨੇ ਸਾਰੀ ਰਕਮ ਬੈਕ ਚ ਜਮਾ ਕਰਵਾ ਦਿਤੀ। ਪਰ ਪੰਜਾਬ ਨੈਸ਼ਨਲ ਬੈਕ ਬਰਾਂਚ ਮੂਲਾ ਸੰਨਾਈਆ ਮੈਨਜਰ ਨੇ ਐਨ ਓ ਸੀ ਨਹੀ ਦਿੱਤੀ ।ਕਿਸਾਨ ਨੂੰ ਲਗਾਤਾਰ ਖਜਲ ਖਰਾਬ ਕੀਤਾ ਜਾ ਰਿਹਾ ਹੈ।ਜੰਥੇਬਦੀ ਨੇ ਪਹਿਲਾ ਵੀ ਕਿਸਾਨ ਨੂੰ ਇਨਸਾਫ ਦਵਾਉਣ ਲਈ ਧਰਨਾ ਲਾਇਆ ਸੀ।
ਜਿਸ ਵਿਚ ਬੈਕ ਮੈਨਜਰ ਨੇ ਲਿਖਤੀ ਦਿੱਤਾ ਸੀ ਕਿ ਕਿਸਾਨ ਨੂੰ ਪੈਸੇ ਵਾਪਿਸ ਕਰ ਦਿੱਤੇ ਜਾਣਗੇ ਬੈਂਕ ਮੈਨਜਰ ਫਿਰ ਲਿਖਤੀ ਮੰਨ ਕੇ ਵੀ ਮੁਕਰ ਗਿਆ ਜੇ ਕਰ ਕਿਸਾਨ ਨੂੰ N O C ਨਾ ਦਿੱਤੀ ਤਾਂ ਜਥੇਬੰਦੀ ਜਥੇਬੰਦਕ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਜਿਸ ਦੀ ਸਾਰੀ ਜੁਮੇਵਾਰੀ ਪ੍ਸ਼ਾਸ਼ਨ ਦੀ ਅਤੇ ਬੈਕ ਅਧਿਕਾਰੀਆ ਦੀ ਹੋਵੇਗੀ। ਇਸ ਮੌਕੇ ਲਖਵਿੰਦਰ ਸਿੰਘ ਮੰਜਿਆਵਾਲੀ ਜਿਲਾ ਪਰਧਾਨ ਗੁਰਬਚਨ ਸਿੰਘ ਜਿਲਾ ਸਲਾਹਕਾਰ ਸੁਖਪਾਲ ਸਿਘ ਸਿਮਰਨਜੋਤ ਸਿਘ ਮੂਲੋਵਾਲ ਚੈਚਲ ਸਿੰਘ ਰਸ਼ਪਾਲ ਸਿੰਘ ਆਦਿ ਹਾਜ਼ਰ ਸਨ ।