ਹੈਰੋਇਨ ਸਮੇਤ ਨੌਜਵਾਨ ਕਾਬੂ ਮਾਮਲਾ ਦਰਜ
11 ਅਗਸਤ 2022- ਨਵਾਂਸ਼ਹਿਰ ਪੁਲਿਸ ਨੇ ਇਕ ਵਿਅਕਤੀ ਨੂੰ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।ਐਸ ਆਈ ਮਨਜੀਤ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਪਰ ਪਿੰਡ ਲੰਗੜੋਆ ਤੋ ਲਿੰਕ ਰੋਡ ਪਿੰਡ ਸਜਾਵਲਪੁਰ ਵੱਲ ਨੂੰ ਰਹੇ ਸੀ ਜਦੋਂ ਪੁਲਿਸ ਪਾਰਟੀ ਲਿੰਕ ਰੋਡ ਪਿੰਡ ਲੰਗੜੋਆ ਤੋ ਸਜਾਵਲਪੁਰ ਨੇੜੇ ਪੁੱਜੀ ਤਾਂ ਸਾਹਮਣੇ ਪਿੰਡ ਸਜਾਵਲਪੁਰ ਵਲੋ ਪੱਕੀ ਸੜਕੇ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ , ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਲਿਫਾਫੇ ਵਿੱਚ ਪਾਈ ਨਸ਼ੀਲੀ ਚੀਜ ਸੁੱਟ ਕੇ ਪਿਛੇ ਨੂੰ ਮੁੜ ਪਿਆ।ਜਿਸ ਨੂੰ ਸ਼ੱਕ ਹੋਣ ਤੇ ਕਾਰ ਰੋਕ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸਨੇ ਆਪਣਾ ਨਾਮ ਗੁਰਪ੍ਰੀਤ ਉਰਫ ਗੋਪੀ ਪੁੱਤਰ ਦੇਬੂ ਵਾਸੀ ਪਿੰਡ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੱਸਿਆ।ਜਿਸ ਵਲੋ ਸੜਕ ਕਿਨਾਰੇ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਨੇ ਦੋਸ਼ੀ ਨੂੰ ਕਬਜੇ ਵਿਚ ਲੈ ਕੇ ਐਨਡੀਪੀਐਸ ਤਹਿਤ ਮਾਮਲਾ ਦਰਜ ਕਰ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਹਮਲਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ
ਨਵਾਂਸ਼ਹਿਰ 11 ਅਗਸਤ 2022 ਥਾਣਾ ਮੁਕੰਦਪੁਰ ਪੁਲਿਸ ਨੇ ਹਮਲਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਆਪਣੀ ਦਿੱਤੀ ਸ਼ਿਕਾਇਤ ਵਿਚ ਬਿੱਟੂ ਰਾਮ ਪੁੱਤਰ ਕਾਂਸ਼ੀ ਰਾਮ ਵਾਸੀ ਤਲਵੰਡੀ ਫੱਤੂ ਥਾਣਾ ਮੁਕੰਦਪੁਰ ਵਲੋਂ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 30-ਜੁਲਾਈ ਨੂੰ ਰਾਤ ਮੇਰੀ ਮਾਤਾ ਨੇ ਦਰਵਾਜਾ ਖੋਲਿਆ ਤਾ ਕੁਲਦੀਪ ਨੇ ਮੇਰੀ ਮਾਤਾ ਨੂੰ ਗਾਲਾ ਕੱਢਣੀਆਂ ਸ਼ੁਰੂ ਕਰ ਦਿਤੀਆਂ ਤਾ ਮੈ ਬਾਹਰ ਆਇਆ ਤਾ ਕੁਲਦੀਪ ਨੇ ਫੜਿਆ ਡੰਡੇ ਨਾਲ ਹਮਲਾ ਕਰ ਦਿੱਤਾ। ਮੇਰਾ ਰੌਲਾ ਸੁਣ ਕੇ ਮੇਰਾ ਭਰਾ ਵੀ ਆ ਗਿਆ ਕੁਲਦੀਪ ਕੁਮਾਰ ਨੇ ਮੇਰੇ ਭਰਾ ਰਾਮੇਸ ਕੁਮਾਰ ਨਾਲ ਕੁੱਟਮਾਰ ਕੀਤੀ ਮੌਕੇ ਦੇਖ ਕੇ ਉਹ ਫਰਾਰ ਹੋ ਗਿਆ। ਦਿੱਤੇ ਬਿਆਨਾਂ ਦੇ ਅਧਾਰ ਤੇ ਏਐਸਆਈ ਕਸ਼ਮੀਰ ਸਿੰਘ ਵੱਲੋਂ ਦੋਸ਼ੀ ਕੁਲਦੀਪ ਉਕਤ ਦੇ ਖਿਲਾਫ ਮੁਕੱਦਮਾ 323,325 ਤਹਿਤ ਦਰਜ ਰਜਿਸਟਰ ਕੀਤਾ ਗਿਆ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਨਵਾਂਸ਼ਹਿਰ 11 ਅਗਸਤ 2022 - ਥਾਣਾ ਮੁਕੰਦਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ 42 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਐਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਉਹ ਪੁਲੀਸ ਟੀਮ ਨਾਲ ਮੁਕੰਦਪੁਰ ਰੋਡ ਤੋਂ ਬੰਗਾ ਵੱਲ ਜਾ ਰਹੇ ਸਨ। ਪੁਲਸ ਟੀਮ ਨੂੰ ਦੇਖ ਕੇ ਉਸ ਦੇ ਹੱਥ 'ਚ ਫੜਿਆ ਪਲਾਸਟਿਕ ਦਾ ਲਿਫਾਫਾ ਸੜਕ ਕਿਨਾਰੇ ਝਾੜੀਆਂ 'ਚ ਸੁੱਟ ਦਿੱਤਾ। ਵਿਅਕਤੀ ਦੀ ਪਛਾਣ ਲਵਪ੍ਰੀਤ ਵਾਸੀ ਪਿੰਡ ਖਾਨਖਾਨਾ ਵਜੋਂ ਹੋਈ ਹੈ। ਚੈਕਿੰਗ ਦੌਰਾਨ ਉਸ ਕੋਲੋਂ 42 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸੋਨੇ ਦੀਆਂ ਵਾਲੀਆ ਚੋਰੀ ਦੇ ਦੋਸ਼ ਵਿਚ ਇਕ ਖਿਲਾਫ ਮਾਮਲਾ ਦਰਜ
11 ਅਗਸਤ 2022-ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਨੂੰ ਆਪਣੇ ਬਿਆਨਾ ਵਿਚ ਦੀਦਾਰ ਸਿੰਘ ਪੁੱਤਰ ਧਰਮਪਾਲ ਵਾਸੀ ਪਿੰਡ ਗੜ੍ਹੀ ਕਾਨੂੰਗੇ ਥਾਣਾ ਸਿਟੀ ਬਲਾਚੌਰ ਕਿ ਮੇਰੀ ਭੂਆ ਸਿਮਰ ਕੌਰ ਪਤਨੀ ਪਿਆਰਾ ਸਿੰਘ ਵਾਸੀ ਹੀਰਾ ਜੱਟਾ ਮੁਹੱਲਾਂ ਨਵਾਸ਼ਹਿਰ ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਹਿੰਦੀ ਸੀ ਜਿਸਦੀ ਉਮਰ ਕਰੀਬ 82 ਸਾਲ ਸੀ , ਮੇਰੇ ਫੁੱਫੜ ਪਿਆਰਾ ਸਿੰਘ ਦੀ ਕਰੀਬ 12 ਸਾਲ ਪਹਿਲਾ ਮੌਤ ਹੋ ਚੁੱਕੀ ਹੈ ਮੇਰੀ ਭੂਆ ਦਾ ਲੜਕਾ ਰਣਜੀਤ ਸਿੰਘ ਜੋ ਸਮੇਤ ਪਰਿਵਾਰ ਵਿਦੇਸ਼ ਇੰਗਲੈਂਡ ਵਿੱਚ ਰਹਿੰਦਾ ਹੈ 1 ਮੇਰੀ ਭੂਆ ਦੀ ਕੋਠੀ ਹੀਰਾ ਜੱਟਾ ਮੁਹੱਲਾ ਵਿੱਚ ਹੈ ਜਿੱਥੇ ਕੋਠੀ ਦੇ ਅੱਗੇ ਪੁਰਾਣੇ ਕਮਰਿਆ ਵਿੱਚ ਕਰੀਬ 30 ਸਾਲ ਤੋਂ ਰਾਮ ਸੇਵਕ ਪੁੱਤਰ ਰਾਮ ਲਖਨ ਸਿੰਘ ਵਾਸੀ ਟੀਚਰ ਕਾਲੌਨੀ ਨਵਾਸ਼ਹਿਰ ਸਮੇਤ ਉਸਦੀ ਪਤਨੀ ਸੁਨੀਤਾ ਅਤੇ ਬੇਟੇ ਵਿਸ਼ਾਲ ਰਹਿੰਦਾ ਸੀ ।
ਮੇਰੀ ਭੂਆ ਕਰੀਬ ਇੱਕ ਮਹੀਨਾ ਪਹਿਲਾ ਵਿਦੇਸ਼ ਇੰਗਲੈਂਡ ਤੋਂ ਆਈ ਸੀ ਜੋ ਕੋਠੀ ਵਿੱਚ ਇਕੱਲੀ ਹੀ ਰਹਿੰਦੀ ਸੀ ਜਿਸਦੀ ਮਿਤੀ " 28 ਜੁਲਾਈ ਨੂੰ ਮੌਤ ਗਈ ਹੈ ਅਤੇ ਮਿਤੀ 30-ਜੁਲਾਈ ਨੂੰ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ ਹੈ ਤਾ ਮੇਰੀ ਭੂਆ ਸਿਮਰ ਕੌਰ ਦੇ ਸੰਸਕਾਰ ਤੇ ਮੇਰੀ ਭੂਆ ਦਾ ਲੜਕਾ ਰਣਜੀਤ ਸਿੰਘ ਵੀ ਵਿਦੇਸ਼ ਇੰਗਲੈਂਡ ਤੋਂ ਆਇਆ ਸੀ ਜੋ ਮਿਤੀ 07-ਅਗਸਤ ਨੂੰ ਵਾਪਸ ਵਿਦੇਸ਼ ਇੰਗਲੈਂਡ ਚਲਾ ਗਿਆ ਹੈ ਮੇਰੀ ਭੂਆ ਅਕਸਰ ਸੋਨੇ ਦੇ ਗਹਿਣੇ ਪਾ ਕੇ ਰੱਖਦੀ ਸੀ ਜੋ ਮੇਰੀ ਭੁਆ ਦੇ ਸੋਨੇ ਦੇ ਗਹਿਣੇ ਇੱਕ ਵਾਲੀਆ ਅਤੇ ਇੱਕ ਵੰਗ ਸਾਨੂੰ ਨਹੀਂ ਮਿਲੀ ਹੈ ਜੋ ਮੇਰੀ ਭੂਆ ਦੀ ਮੌਤ ਵਾਲੇ ਦਿਨ ਹੀ ਉਨ੍ਹਾਂ ਦੇ ਕਿਰਾਏਦਾਰ ਦਾ ਬੇਟਾ ਵਿਸ਼ਾਲ ਪੁੱਤਰ ਰਾਮ ਸੇਵਕ ਸਿੰਘ ਵਾਸੀ ਟੀਚਰ ਕਾਲੌਨੀ ਨਵਾਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਘਰ ਤੋਂ ਫਰਾਰ ਹੋ ਗਿਆ ਜਿਸ ਤੋਂ ਸਾਡੀ ਭੂਆ ਦੀ ਮੌਤ ਸਬੰਧੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਸਬੰਧੀ ਸਾਨੂੰ ਕੁੱਝ ਸ਼ੱਕ ਪਿਆ , ਫਿਰ ਅਸੀ ਗੁਆਢ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਚੈਕ ਕੀਤੀ ਤੇ ਸਾਡੀ ਭੁਆ ਦੀ ਮੌਤ ਵਾਲੇ ਦਿਨ ਵਿਸ਼ਾਲ ਉਕਤ ਸਾਡੀ ਕੋਠੀ ਅੰਦਰ ਜਾਂਦਾ ਅਤੇ ਕਾਹਲੀ ਵਿੱਚ ਬਾਹਰ ਨਿਕਲਦਾ ਦਿਖਾਈ ਦਿੰਦਾ ਹੈ। ਏ ਐਸ ਆਈ ਜਸਵਿੰਦਰ ਸਿੰਘ ਵਲੋਂ ਦਿਤੇ ਬਿਆਨਾਂ ਦੇ ਅਧਾਰ ਉਪਰ ਵਿਸ਼ਾਲ ਪੁੱਤਰ ਰਾਮ ਸੇਵਕ ਸਿੰਘ ਵਾਸੀ ਟੀਚਰ ਕਾਲੌਨੀ ਨਵਾਸ਼ਹਿਰ ਖਿਲਾਫ ਧਾਰਾ 380, 404 ਮਾਮਲਾ ਦਰਜ ਕਰ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ ਮੌਕੇ ਤੋਂ ਡਰਾਈਵਰ ਕਾਬੂ -ਮਾਮਲਾ ਦਰਜ
ਨਵਾਂਸ਼ਹਿਰ 11 ਅਗਸਤ 2022-ਥਾਣਾ ਔੜ ਪੁਲਿਸ ਨੇ ਤੇਜ ਰਫ਼ਤਾਰੀ ਗੱਡੀ ਮਾਰਨ ਨਾਲ ਨੌਜਵਾਨ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਹੈ। ਪਰਮਜੀਤ ਸਿੰਘ ਪੁਤਰ ਕਾਹਨ ਸਿੰਘ ਵਾਸੀ ਚੱਕਦਾਨਾ ਥਾਣਾ ਔੜ ਦੱਸਿਆ ਕਿ ਉਹ ਚੱਕਦਾਨਾ ਮੌਜੂਦ ਸੀ ਤਾ ਇੱਕ ਤੇਜ ਰਫਤਾਰ ਚਿੱਟੇ ਰੰਗ ਦੀ ਗੱਡੀ ਫਾਰਚਿਊਨਰ ਰੰਗ ਚਿੱਟਾ ਨੰਬਰੀ PB - 04AC - 0024 ਜਿਸਨੂੰ ਇੱਕ ਵਿਆਕਤੀ ਬੜੀ ਤੇਜ ਰਫਤਾਰੀ ਨਾਲ ਚਲਾ ਰਿਹਾ ਸੀ ਮੇਰੇ ਕੋਲੋ ਤੋ ਲੰਘ ਕੇ ਗਿਆ ਜਿਸਨੇ ਮੇਰੇ ਭਤੀਜੇ ਹਰਮਿੰਦਰ ਸਿੰਘ ਪੁਤਰ ਹਰਮੇਲ ਸਿੰਘ ਉਮਰ ਕਰੀਬ 24 ਸਾਲ ਵਿੱਚ ਸਿੱਧੀ ਗੱਡੀ ਮਾਰ ਦਿੱਤੀ ਮੌਕੇ ਤੇ ਕ੍ਰਿਸ਼ਨਾ ਪਤਨੀ ਸੁਰਿੰਦਰ ਵਾਸੀ ਨੀਲੋ ਦੀਆ ਵੀ ਲੱਤਾ ਟੁੱਟ ਗਈਆ ਅਤੇ ਰੇਹੜੀ ਵਾਲਾ ਯੁਵੇਸ਼ ਪੁਤਰ ਨਈਅਰ ਵਾਸੀ ਚੱਕਦਾਨਾ ਵੀ ਜਖਮੀ ਹੋ ਗਿਆ ਫੜੇ ਗਏ ਦੋਸੀ ਦਾ ਨਾਮ ਹਰਪ੍ਰੀਤ ਕੁਮਾਰ ਪੁੱਤਰ ਪ੍ਰੇਮ ਲਾਲ ਵਾਸੀ ਰਟੈਡਾ ਥਾਣਾ ਮੁਕੰਦਪੁਰ ਹੈ ਜਿਸ ਨੇ ਮੇਰੇ ਭਤੀਜੇ ਹਰਮਿੰਦਰ ਸਿੰਘ ਦੇ ਸੱਟਾ ਲੱਗਣ ਕਾਰਨ ਮੌਕਾ ਤੇ ਹੀ ਮੌਤ ਹੋ ਗਈ ਗੱਡੀ ਦੇ ਡਰਾਇਵਰ ਹਰਪ੍ਰੀਤ ਪੁਰੀ ਤਰਾ ਨਸ਼ੇ ਵਿੱਚ ਧੁੱਤ ਸੀ ਜਿਸਨੇ ਸ਼ਰਾਬ ਨਹੀ ਬਲਕਿ ਕੋਈ ਹੋਰ ਤੇਜ ਨਸ਼ਾ ਕੀਤਾ ਸੀ ਇਸ ਵੱਲੋ ਗੱਡੀ ਵਿੱਚੋ ਸਿਲਵਰ ਫੋਇਲ ਦੇ ਪੰਨੀ ਨੁਮਾ ਟੁਕੜੇ ਅਤੇ ਪੈਟਰੋਲ ਨਾਲ ਜਲਣ ਵਾਲਾ ਲਾਈਟਰ ਵੀ ਬ੍ਰਾਮਦ ਹੋਇਆ ਜਦੌ ਕਿ ਉਸ ਨੂੰ ਭਲ਼ੀ ਭਾਤ ਗਿਆਨ ਸੀ ਕਿ ਨਸ਼ੇ ਵਿੱਚ ਧੁੱਤ ਹੋ ਕੇ ਗੱਡੀ ਚਲਾਣ ਨਾਲ ਕਿਸੇ ਵੀ ਜਾਨ ਅਤੇ ਮਾਲ ਦਾ ਨੁਕਸਾਨ ਹੋ ਸਕਦਾ ਹੈ । ਮਾਲੂਮ ਹੋਇਆ ਕਿ ਜਿਸ ਵੱਲੋ ਗੁਰਦੀਪ ਸਿੰਘ ਪੁਤਰ ਪਿਆਰਾ ਸਿੰਘ ਵਾਸੀ ਲਸਾੜਾ ਦੀ ਕਾਰ ਮਾਰਕਾ ਆਲਟੋ ਨੰਬਰੀ PB - 08BZ - 5709 ਵਿੱਚ ਵੀ ਟੱਕਰ ਮਾਰੀ ਹੈ ਜਿਸ ਤੇ ਜਾਂਚ ਉਪਰੰਤ ਦਿੱਤੇ ਬਿਆਨਾਂ ਤੇ ਕਾਰਵਾਈ ਕਰਦਿਆ ਏ ਐਸ ਆਈ ਸੰਦੀਪ ਸਿੰਘ ਨੇ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਹੈਰੋਇਨ ਅਤੇ ਸਾਰਿੰਜਾਂ ਸਮੇਤ ਇਕ ਕਾਬੂ ਮਾਮਲਾ ਦਰਜ
ਨਵਾਂਸ਼ਹਿਰ 11 ਅਗਸਤ 2022- ਏ ਐਸ ਆਈ ਹੁਸਨ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਲ ਟੀ ਪੁਆਇਟ ਸਿੰਘਪੁਰ ਤੋ ਕਾਬਲਾ ਰੋਡ ਵੱਲ ਗਸ਼ਤ ਤੇ ਜਾ ਰਹੇ ਸੀ ਜਦੋ ਸਿੰਘਪੁਰ ਤੋ ਥੌੜਾ ਅੱਗੇ ਤਾ ਇਕ ਵਿਅਕਤੀ ਪੈਦਲ ਆਉਦਾ ਦਿਖਾਈ ਦਿਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖਕੇ ਆਪਣੇ ਹੱਥ ਵਿੱਚ ਫੜਿਆ ਲ਼ਿਫਾਫਾ ਸੁੱਟ ਦਿੱਤਾ ਜਿਸਨੂੰ ਸ਼ੱਕ ਦੀ ਹੋਣ ਤੇ ਰੋਕਿਆ ਅਤੇ ਨਾ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਕ੍ਰਿਸ਼ਨ ਪਾਲ ਪੁੱਤਰ ਦਿਲਾ ਰਾਮ ਵਾਸੀ ਕਥਾਲਾ ਥਾਣਾ ਸਵਾਰਘਾਟ ਤਹਿ ਨੈਨਾ ਦੇਵੀ ਜਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦੱਸਿਆ ਜਿਸ ਦੇ ਵੱਲੋਂ ਸੁੱਟੇ ਲ਼ਿਫਾਫਾਂ ਦੀ ਤਲਾਸੀ ਕੀਤੀ ਜਿਸ ਵਿੱਚੋ 01 ਗ੍ਰਾਮ ਹੈਰੋਇਨ ਅਤੇ ਤਿੰਨ ਡਿਸਪੋਜਲ ਸੂਈ ਸਰਿੰਜਾ ਬ੍ਰਾਮਦ ਹੋਈਆ ਜਿਸ ਖਿਲਾਫ ਐਨਡੀਪੀਐਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ।