ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੀ ਕੋਈ ਥਾਂ ਨਹੀਂ ਹੈ -ਡਾ. ਜਮੀਲ
ਪੰਜਾਬ ਵਿੱਚ ਆ ਰਹੀਆਂ ਅਜਿਹੀਆਂ ਤਬਦੀਲੀਆਂ ਕਾਰਨ ਹਰ ਵਿਅਕਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਕਰਨ ਲੱਗਾ ਬਦਲਾਅ ਮਹਿਸੂਸ --ਕਰਮਜੀਤ ਕੁਠਾਲਾ
ਮੁਹੰਮਦ ਇਸਮਾਈਲ ਏਸ਼ੀਆ ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 11 ਅਗਸਤ 2022 - ਭ੍ਰਿਸ਼ਟਾਚਾਰ ਖਿਲਾਫ਼ ਆਪਣੇ ਹੀ ਮੰਤਰੀ ਖਿਲਾਫ਼ ਵੱਡਾ ਐਕਸ਼ਨ ਲੈਣ ਵਾਲੀ ਆਪ ਸਰਕਾਰ ਨੇ ਹੁਣ ਸੂਬੇ ਦੇ ਸਰਪੰਚਾਂ ਆਦਿ ਨੂੰ ਮਿਲੀਆਂ ਗ੍ਰਾਂਟਾਂ ਦਾ ਹਿਸਾਬ ਲੈਣ ਲਈ ਅਧਿਕਾਰੀਆਂ ਨੂੰ ਜਿਲ੍ਹੇ ਅਲਾਟ ਕਰਨ ਲਈ ਪੱਤਰ ਜਾਰੀ ਕਰਕੇ ਸੂਬੇ ਭਰ ਵਿੱਚ ਚਰਚਾ ਛੇੜ ਦਿੱਤੀ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਤੋਂ ਬੁਧੀਜੀਵੀ ਖੁਸ਼ ਨਜ਼ਰ ਆ ਰਹੇ ਹਨ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸ੍ਰੀ ਸਰਬਜੀਤ ਸਿੰਘ ਵਾਲੀਆ ਸੰਯੁਕਤ ਸਕੱਤਰ ਪੰਚਾਇਤ ਵਿਭਾਗ ਨੂੰ ਜਿਲ੍ਹਾ ਰੋਪੜ, ਲੁਧਿਆਣਾ, ਗੁਰਦਾਸਪੁਰ, ਪਠਾਨਕੋਟ, ਸ੍ਰੀ ਧੀਰਜ ਗੋਇਲ ਸੁਪਰੀਟੈਂਡਿੰਗ ਇੰਜਨੀਅਰ ਨੂੰ ਸੰਗਰੂਰ,ਬਰਨਾਲਾ, ਮਾਨਸਾ, ਪਟਿਆਲਾ, ਸ੍ਰੀ ਹਰਕੰਵਲਜੀਤ ਸਿੰਘ ਡਿਪਟੀ ਸੈਕਟਰੀ ਨੂੰ ਫਤਹਿਗੜ੍ਹ ਸਾਹਿਬ, ਮੋਗਾ, ਅੰਮ੍ਰਿਤਸਰ ਸਾਹਿਬ, ਤਰਨਤਾਰਨ, ਸ੍ਰੀ ਦਵਿੰਦਰ ਹੰਸ ਸੁਪਰੀਟੈਂਡਿੰਗ ਇੰਜਨੀਅਰ ਨੂੰ ਹੁਸਿਆਰਪੁਰ, ਐਸ. ਬੀ. ਐਸ. ਨਗਰ, ਜਲੰਧਰ, ਕਪੂਰਥਲਾ, ਸ੍ਰੀ ਜਤਿੰਦਰ ਸਿੰਘ ਬਰਾੜ ਡਿਪਟੀ ਡਾਇਰੈਕਟਰ ਆਈ. ਟੀ ਨੂੰ ਫਾਜਿਲਕਾ, ਬਠਿੰਡਾ, ਮੁਕਤਸਰ ਸਾਹਿਬ, ਸ੍ਰੀ ਜੋਗਿੰਦਰ ਕੁਮਾਰ ਡਿਪਟੀ ਡਾਇਰੈਕਟਰ ਭੋ ਵਿਭਾਗ ਨੂੰ ਐਸ. ਏ. ਐਸ ਨਗਰ, ਫਰੀਦਕੋਟ ਅਤੇ ਫਿਰੋਜਪੁਰ ਜ਼ਿਲ੍ਹੇ ਅਲਾਟ ਕੀਤੇ ਗਏ ਹਨ, ਪੱਤਰ ਅਨੁਸਾਰ ਇਹਨਾਂ ਜਿਲ੍ਹਿਆਂ ਦੇ ਡੀ. ਡੀ. ਪੀ. ਓ ਅਤੇ ਐਕਸੀਅਨ ਪੰਚਾਇਤੀ ਰਾਜ ਵੀ ਪੜਤਾਲੀਆ ਟੀਮ ਦੇ ਮੈਂਬਰ ਹੋਣਗੇ ਪੱਤਰ ਅਨੁਸਾਰ ਇਹ ਅਧਿਕਾਰੀ ਸਾਲ 2021-2022 ਵਿੱਚ ਆਈਆਂ ਵਿਵੇਕੀ ਗ੍ਰਾਂਟਾਂ ਦੀ ਪੜਤਾਲ ਕਰਨਗੇ।
ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੀ ਕੋਈ ਥਾਂ ਨਹੀਂ ਹੈ ਅਤੇ ਜਿਹੜੇ ਪਾਰਟੀ ਨੇ ਆਪਣੇ ਹੀ ਮੰਤਰੀ ਤੱਕ ਨੂੰ ਨਹੀਂ ਬਖਸਿਆ ਉਹ ਕਿਸੇ ਅਧਿਕਾਰੀ ਜਾਂ ਕਿਸੇ ਹੋਰ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਨੂੰ ਕਿਵੇਂ ਬਖਸ ਸਕਦੀ ਹੈ, ਉਹਨਾਂ ਕਿਹਾ ਕਿ ਸੂਬੇ ਦੀ ਬਿਹਤਰੀ ਦੇ ਲਈ ਸਭਨੂੰ ਇਮਾਨਦਾਰੀ ਦੇ ਨਾਲ ਕੰਮ ਕਰਨਾ ਪੈਣਾ ਹੈ।
ਇਸ ਮੌਕੇ ਉਹਨਾਂ ਦੇ ਨਾਲ ਹਾਜ਼ਰ ਪਾਰਟੀ ਦੇ ਨੌਜਵਾਨ ਆਗੂ ਅਤੇ ਪ੍ਰੋਗਰਾਂਮ ਪ੍ਰਬੰਧਕ ਕਰਮਜੀਤ ਸਿੰਘ ਕੁਠਾਲਾ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਰਹਿੰਦਿਆਂ ਆ ਰਹੀਆਂ ਅਜਿਹੀਆਂ ਤਬਦੀਲੀਆਂ ਕਾਰਨ ਹਰ ਵਿਅਕਤੀ ਆਮ ਆਦਮੀ ਪਾਰਟੀ ਦੀ ਕੁਝ ਮਹੀਨਿਆਂ ਚ ਹੀ ਸਰਕਾਰ ਨੂੰ ਲੈ ਕੇ ਬਦਲਾਅ ਮਹਿਸੂਸ ਕਰ ਰਿਹਾ ਹੈ ।