ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੇ ਬਾਜ਼ਾਰਾਂ ਵਿੱਚ ਕੁੜੀਆਂ ਕੋਲੋਂ ਆਪਣੇ ਗੁੱਟ ਤੇ ਬਣਵਾਈਆਂ ਰੱਖੜੀਆਂ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 11 ਅਗਸਤ 2022
ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਨੂੰ ਲੈਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਪਰ ਗੁਰਦਾਸਪੁਰ ਦੇ ਵਿਚ ਪੰਜਾਬ ਪੁਲਿਸ ਵੱਲੋਂ ਕੀਤਾ ਇਹ ਉਪਰਾਲਾ ਸ਼ਲਾਗਾਯੋਗ ਹੈ। ਲੋਕਾਂ ਨੂੰ ਦੱਬਕੇ ਮਾਰਨ ਵਾਲੀ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਬਾਜ਼ਾਰਾਂ ਵਿਚ ਨਿਕਲ ਕੇ ਕੁੜੀਆਂ ਦੇ ਕੋਲੋਂ ਰੱਖੜੀਆਂ ਬਣਵਾ ਰਹੇ ਹਨ।
ਐਸਐਚਓ ਗੁਰਦਾਸਪੁਰ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਨਾਲ਼ ਆਪਸੀ ਸਾਂਝ ਵਧੇਗੀ ਅੱਤੇ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੀਆਂ ਉਹਣਾ ਕਿਹਾ ਕਿ ਪੰਜਾਬ ਪੁਲਿਸ ਵਿੱਚ ਤਾਇਨਾਤ ਮੁਲਾਜਮ ਆਪਣੇ ਘਰਾਂ ਵਿੱਚ ਨਹੀਂ ਜਾ ਸੱਕਦੇ ਇਸ ਲਈ ਅੱਜ ਉਹਣਾ ਨੇ ਬਜ਼ਾਰਾਂ ਵਿਚ ਜਾ ਕੇ ਇਹ ਰੱਖੜੀ ਦਾ ਤਿਉਹਾਰ ਮਨਾਇਆ ਹੈ। ਇਸ ਨਾਲ ਲੋਕਾਂ ਵਿੱਚ ਖਾਸਕਰ ਔਰਤਾਂ ਵਿਚ ਇਹ ਸੰਦੇਸ਼ ਜਾਏਗਾ ਕਿ ਪੰਜਾਬ ਪੁਲਿਸ ਅਧਿਕਾਰੀ ਹੋਵੇਗਾ ਕਰਮਚਾਰੀ ਉਹਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਔਰਤਾਂ ਪੁਲਸ ਵਾਲਿਆਂ ਨੂੰ ਆਪਣਾ ਸਹਿਯੋਗੀ ਸਮਝਦੇ ਹੋਏ ਲੋੜ ਪੈਣ ਤੇ ਹਰ ਮੁਸ਼ਕਲ ਘੜੀ ਵਿਚ ਉਨ੍ਹਾਂ ਦਾ ਸਹਿਯੋਗ ਲੈ ਸਕਦੀਆਂ ਹਨ।
ਉਥੇ ਹੀ ਰੱਖੜੀ ਬੰਨ੍ਹਣ ਵਾਲੀਆਂ ਮਹਿਲਾਵਾਂ ਨੇ ਪੁਲਿਸ ਅਧਿਕਾਰੀਆਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਮਹਿਲਾਵਾਂ ਵਿਚ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਪ੍ਰਤੀ ਆਦਰ ਭਾਵ ਵਧੇਗਾ।