ਨੈਸ਼ਨਲ ਡੀ-ਵਾਮਿੰਗ ਡੇਅ `ਤੇ ਵਿਸ਼ੇਸ਼: ਪੇਟ ਦੇ ਕੀੜੇ ਹਨ ਕਈ ਬਿਮਾਰੀਆਂ ਦੀ ਜੜ੍ਹ - ਡਾ.ਗੁਰਦਿਆਲ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 11 ਅਗਸਤ 2022 ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰ ਬੀਰ ਕੌਰ ਦੇ ਦਿਸ਼ਾ ਨਿਰਦੇਸ਼ਨ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਦਿਆਲ ਸਿੰਘ ਦੀ ਅਗਵਾਈ `ਚ ਸਰਕਾਰੀ ਪ੍ਰਾਈਮਰੀ ਸਕੂਲ ਢਿੱਲਵਾਂ ਵਿਖੇ ਨੈਸ਼ਨਲ ਡੀ-ਵਾਮਿੰਗ ਡੇਅ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਐਸ.ਐਮ.ਓ ਡਾ. ਗੁਰਦਿਆਲ ਸਿੰਘ ਨੇ ਦੱਸਿਆ ਕਿ ਡੀ-ਵੋਰਮਿੰਗ ਡੇਅ ਪੋ੍ਰਗਰਾਮ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਗੋਲੀ ਖਾਣ ਖਾਉਣ ਤੋਂ ਬਾਅਦ ਦਿੱਤੀ ਜਾਂਦੀ ਹੈ ਤਾਂ ਜੋ ਜੇਕਰ ਬੱਚਿਆਂ ਦੇ ਪੇਟ ਵਿੱਚ ਕਿੜੇ ਹਨ ਤਾਂ ਉਨ੍ਹਾਂ ਦਾ ਖ਼ਾਤਮਾਂ ਸਮੇਂ ਸਿਰ ਕੀਤਾ ਜਾ ਸਕੇ ਅਤੇ ਸਿਹਤਮੰਤ ਤੰਦੂਰੁਸਤ ਸਰੀਰ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਡੀ.ਡੀ ਪੋ੍ਰਗਰਾਮ ਤਹਿਤ ਭਾਵ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਅੱਜ ਬਲਾਕ ਢਿੱਲਵਾਂ ਅਧੀਨ ਆਉਂਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਮਨਾਇਆ ਗਿਆ ਹੈ।ਉਨ੍ਹਾਂ ਦੱਸਇਆ ਕਿ ਇਸ ਦੇ ਲਈ ਸਮੂਹ ਸਰਕਾਰੀ ਸਕੂਲਾਂ ਅਤੇ ਆਂਗੜਵਾੜੀ ਸੈਂਟਰਾਂ `ਚ ਬੱਚਿਆਂ ਦੀ ਲੋੜ ਅਨੁਸਾਰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਏ.ਐਮ.ਓ ਡਾ. ਗੌਰਵ ਕੁਮਾਰ ਅਤੇ ਪ੍ਰਸ਼ਾਂਤ ਠਾਕੁਰ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਇਆ ਕਿ ਪੇਟ ਵਿੱਚ ਕੀੜੇ ਹੋਣ ਨਾਲ ਖੂਨ ਦੀ ਕਮੀ ਹੋਣਾ, ਕੁਪੋਸ਼ਣ, ਥਕਾਵਟ, ਪੇਟ ਵਿਚ ਦਰਦ, ਭੁੱਖ ਵੱਧ ਤੋਂ ਜ਼ਿਆਦਾ ਜਾਂ ਬਿਲਕੁਲ ਘੱਟ ਲੱਗਣਾ, ਦਿਮਾਗੀ ਵਿਕਾਸ ਦੇ ਵਿੱਚ ਰੁਕਾਵਟ, ਸਿਹੰਤਮੰਦ ਨਾ ਹੋਣਾ ਆਦਿ ਹੋ ਸਕਦਾ ਹੈ। ਉਨ੍ਹਾਂ ਇਸ ਮੌਕੇ `ਤੇ ਅਲਬੈਂਡਾਜ਼ੋਲ ਦੀ ਗੋਲੀ ਸਮੂਹ ਬੱਚਿਆਂ ਨੂੰ ਵੰਢਣ ਉਪਰੰਤ ਖਾਉਣ ਲਈ ਕਿਹਾ।
ਇਸ ਦੌਰਾਨ ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਵੀ ਬੱਚਿਆਂ ਨੂੰ ਹੱਥ ਦੇ ਨੌ ਸਮੇਂ ਸਿਰ ਕੱਟਣ, ਖਾਣਾ ਖਾਉਣ ਤੋਂ ਪਹਿਲਾਂ ਹਮੇਸ਼ਾ ਹਾਥ ਧੋਣ, ਪੈਰਾਂ ਵਿੱਚ ਚੱਪਲਾਂ ਜਾਂ ਜੁਤੇ ਪਾਉਣ ਅਤੇ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਣ ਦੀ ਹਦਾਇਤ ਕੀਤੀ।ਉਨ੍ਹਾਂ ਬੱਚਿਆਂ ਨੂੰ ਬਾਹਰੀ ਪਦਾਰਥਾਂ ਦੇ ਸੇਵਨ ਦੀ ਬਜਾਏ ਘਰ ਦਾ ਪੌਸ਼ਟਿਕ ਆਹਰ ਖਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਜਿਹੜੇ ਬੱਚੇ ਅੱਜ ਕਿਸੇ ਕਾਰਨ ਸਕੂਲ ਨਹੀਂ ਆ ਪਾਏ ਉਨ੍ਹਾਂ ਨੂੰ 17 ਅਗਸਤ ਮੌਪ-ਅਪ ਵਾਲੇ ਦਿਨ ਅਲਬੈਂਡਾਜ਼ੋਲ ਦੀ ਗੋਲੀ ਦਿੱਤੀ ਜਾਵੇਗੀ।ਇਸ ਮੌਕੇ ਸਕੂਲ ਦੇ ਪ੍ਰਿਸੀਪਲ, ਅਧਿਆਪਕ, ਆਰ.ਬੀ.ਐਸ.ਕਿ ਟੀਮ ਮੈਂਬਰ ਸਟਾਫ਼ ਨਰਸ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।