ਰੂਪਨਗਰ ਵਿੱਚ ਇੰਡੀਅਨ ਆਇਲ ਵੱਲੋਂ ਨਵਾਂ ਕੰਪੋਜ਼ਿਟ ਸਿਲੰਡਰ ਲਾਂਚ
ਅਤਿ ਆਧੁਨਿਕ ਤਕਨੀਕ ਵਾਲੀ ਫਾਈਬਰ ਦਾ ਹੈ ਕੰਪੋਜ਼ਿਟ ਸਿਲੰਡਰ-ਸੰਦੀਪ ਚਾਵਲਾ
ਹਰੀਸ਼ ਕਾਲੜਾ
ਰੂਪਨਗਰ,11 ਅਗਸਤ 2022- ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਇਥੇ ਐਲ.ਪੀ.ਜੀ. ਦਾ ਕੰਪੋਜ਼ਿਟ ਸਿਲੰਡਰ ਲਾਂਚ ਕੀਤਾ ਗਿਆ।ਇਸ ਮੌਕੇ ਡਵੀਜ਼ਨਲ ਐਲ.ਪੀ.ਜੀ. ਸੇਲਜ਼ ਹੈਡ ਸੰਦੀਪ ਚਾਵਲਾ ਤੇ ਸੁਨੀਲ ਠਾਕੁਰ ਸੇਲਜ਼ ਮੈਨੇਜਰ ਹਾਜ਼ਰ ਸਨ।
ਇਸ ਮੋਕੇ ਸੰਦੀਪ ਚਾਵਲਾ ਨੇ ਕਿਹਾ ਕਿ ਇਹ ਸਿਲੰਡਰ ਲੱਗਭਗ 16 ਕਿਲੋ ਦਾ ਹੈ। ਜੋ ਕੇ ਚੁੱਕਣਾ ਬਹੁਤ ਆਸਾਨ ਹੋਵੇਗਾ ਕਿਉਂਕਿ ਪੁਰਾਣਾ ਸਿਲੰਡਰ 32 ਕਿੱਲੋ ਦੇ ਹੋਇਆ ਕਰਦੇ ਸੀ। ਇਸਦੇ ਨਾਲ ਹੀ ਫਾਈਬਰ ਦੇ ਬਣੇ ਇਸ ਸਿਲੰਡਰ ਦੇ ਵਿੱਚ ਗੈਸ ਦਾ ਲੈਵਲ ਵੀ ਪਤਾ ਚਲਦਾ ਰਹੇਗਾ ਕਿੳਂਕਿ ਇਸ ਵਿਚ ਗੈਸ ਦਿਖਦੀ ਰਹਿੰਦੀ ਹੈ ਕਿ ਸਿਲੰਡਰ ਵਿਚ ਗੈਸ ਦਾ ਲੈਵਲ ਕੀ ਰਹਿ ਗਿਆ ਹੈ। ਇਹ ਸਿਲੰਡਰ ਫਾਈਬਰ ਦਾ ਬਣਾ ਹੋਣ ਕਾਰਨ ਇਸ ਨੂੰ ਜੰਗਾਲ ਵੀ ਨਹੀਂ ਲੱਗੇਗੀ ਜਿਸ ਕਾਰਨ ਰਸੋਈ ਦਾ ਫਰਸ਼ ਵੀ ਜੰਗਾਲ ਕਾਰਨ ਖਰਾਬ ਨਹੀਂ ਹੋਵੇਗਾ।ਇਹ ਸਿਲੰਡਰ ਵੇਖਣ ਵਿੱਚ ਵੀ ਕਾਫੀ ਸੁਹਣਾ ਹੈ ਜਿਸ ਕਰਕੇ ੳਪਨ ਰਸੋਈ ਦੀ ੱਿਦਖ ਵੀ ਵਧੇਗੀ।ਇਹ ਸਿਲੰਡਰ ਫਾਇਰ ਪਰੂਫ ਵੀ ਹੈ ਜਿਸ ਕਰਕੇ ਇਸ ਨੂੰ ਅੱਗ ਵੀ ਨਹੀਂ ਲਗ ਸਕਦੀ।
ਇਸ ਮੋਕੇ ਸੁਨੀਲ ਠਾਕੁਰ ਸੇਲਜ਼ ਮੈਨੇਜਰ ਨੇ ਦਸਿਆ ਕਿ ਕੰਪੋਜ਼ਿਟ ਸਿਲੰਡਰ 02 ਸਾਈਜ਼ ਵਿਚ ੳਪਲੱਭਧ ਰਹੇਗਾ ।ਵੱਡਾ ਸਿਲੰਡਰ ਲੱਗਭਗ 16 ਕਿਲੋ ਦਾ ਜਦਕਿ ਛੋਟਾ 05 ਕਿਲੋ ਦਾ ।ਵੱਡਾ ਸਿਲੰਡਰ ਦੀ ਸਿਕਿੳਰਿਟੀ 3350 ਰੁਪਏ ਹੈ ਅਤੇ ਛੋਟੇ ਦੀ 1800/-।ਇਹ ਸਿਲੰਡਰ ਰੂਪਨਗਰ ਦੀਆਂ ਸਾਰੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਦੀਆਂ ਏਜੰਸੀਆਂ ਤੇ ੳਪਲੱਭਧ ਤੇ ਕੋਈ ਵੀ ਖੱਪਤਕਾਰ ਇਸ ਨੁੰ ਲੈ ਸਕਦਾ ਹੈ।ਇਕ ਕੰਪੋਜ਼ਿਟ ਸਿਲੰਡਰ ਦੇ ਖਾਲੀ ਹੋਣ ਤੇ ਭਰਿਆ ਹੋਇਆ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨਾਂ ਇਹ ਵੀ ਦਸਿਆ ਕਿ ਕੰਪੋਜ਼ਿਟ ਸਿਲੰਡਰ ਕੇਵਲ ਇੰਡੀਅਨ ਆਇਲ ਕਾਰਪੋਰੇਸ਼ਨ ਦੀਆਂ ਏਜੰਸੀਆਂ ਤੇ ਹੀ ੳਪਲੱਭਧ ਹੈ ਅਤੇ ਬੀ.ਪੀ.ਸੀ. ਜਾਂ ਐਚ.ਪੀ.ਸੀ. ਤੇ ਨਹੀਂ।
ਇਸ ਮੋਕੇ ਮੈਡਮ ਸੁਰਿੰਦਰ ਕੌਰ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਇਸ ਕੰਪੋਜ਼ਿਟ ਸਿਲੰਡਰ ਦੀ ਸੇਲ ਵਿਚ ਵਾਧਾ ਕਰਨਗੇ।ਇਸ ਮੌਕੇ 07 ਗ੍ਰਾਹਕਾਂ ਨੂੰ ਕੰਪੋਜ਼ਿਟ ਸਿਲੰਡਰ ਦੇ ਪੇਪਰ ਵੀ ਸੋਂਪੇ ਗਏ।
ਇਸ ਲਾਂਚਿੰਗ ਮੋਕੇ ਸੁਰਭੀ ਗੈਸ ਦੇ ਯੱਗ ਦੱਤ,ਹਰਸਨ ਗੈਸ,ਰੂਪਨਗਰ ਗੈਸ,ਜੱਸ ਇੰਡੇਨ,ਮੋਰਿੰਡਾ ਗੈਸ,ਬਿਰਦੀ ਇੰਡੇਨ,ਕੰਗ ਇੰਡੇਨ,ਭੁੱਲਰ ਗੈਸ ਤੇ ਘਨੋਲੀ ਗੈਸ ਦੇ ਨੁਮਾਂਇੰਦੇ ਹਾਜਰ ਸਨ