ਹੱਥ ਨਾਲ਼ ਬਣਾ ਕੇ ਮੁਫ਼ਤ ਰੱਖੜੀਆਂ ਵੰਡਣ ਦੀ ਸੇਵਾ ਕੀਤੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 11 ਅਗਸਤ 2022
ਚਾਨਣ ਸ਼ਾਹ ਸ਼ਮਸ਼ਾਨਘਾਟ ਵਿਚ ਸਥਿਤ ਸ਼ਨੀ ਮੰਦਰ ਦੇ ਸੇਵਾਦਾਰਾਂ ਵੱਲੋਂ ਰੱਖੜੀ ਦੇ ਤਿਉਹਾਰ ਤੇ ਇੱਕ ਅਨੋਖਾ ਉਪਰਾਲਾ ਕੀਤਾ ਗਿਆ ਹੈ। ਮੰਦਰ ਨਾਲ ਜੁੜੇ ਨੌਜਵਾਨ ਸੇਵਾਦਾਰਾਂ ਵੱਲੋਂ ਮੁਹੱਲੇ ਵਿੱਚ ਸਟਾਲ ਲਗਾਕੇ 2000 ਦੇ ਕਰੀਬ ਮੁਫ਼ਤ ਰੱਖੜੀਆਂ ਵੰਡੀਆਂ ਗਈਆਂ। ਨੌਜਵਾਨ ਸਾਗਰ ਨੇ ਦੱਸਿਆ ਕਿ ਰਖੜੀ ਦਾ ਤਿਉਹਾਰ ਦੇਸ਼ ਵਾਸੀਆਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਕੁਝ ਜਰੂਰਤ ਮੰਦ ਭੈਣਾ ਇਸ ਦਿਲ ਮੁੱਲ ਰੱਖੜੀ ਵੀ ਨਹੀਂ ਖਰੀਦ ਸਕਦੀਆਂ।ਇਸ ਲਈ ਉਨ੍ਹਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਇਸ ਵਾਰ ਮੁਫ਼ਤ ਰੱਖੜੀਆਂ ਹੀ ਵੰਡੀਆਂ ਜਾਣ ਅਤੇ ਮੰਦਰ ਨਾਲ ਜੁੜੇ ਨੌਜਵਾਨਾਂ ਨੇ ਆਪਣੇ ਹੱਥ ਨਾਲ ਰੱਖੜੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਹ ਰੱਖੜੀਆਂ ਤਿਆਰ ਹੋਈਆਂ ਤਾਂ ਬਿਲਕੁਲ ਬਜਾਰ ਵਿੱਚ ਵਿਕਣ ਵਾਲੀਆਂ ਰੱਖੜੀਆਂ ਵਰਗੀਆਂ ਹੀ ਸੋਹਣਿਆਂ ਸਨ। ਲਗਭਗ ਦੋ ਹਜ਼ਾਰ ਦੇ ਕਰੀਬ ਹੱਥ ਨਾਲ ਬਣਾਈਆਂ ਗਈਆਂ ਰੱਖੜੀਆਂ ਪੈਕਿੰਗ ਕਰਕੇ ਉਨ੍ਹਾਂ ਵੱਲੋਂ ਅੱਜ ਵੰਡੀਆਂ ਗਈਆਂ ਹਨ।
ਇਸ ਮੌਕੇ ਸਾਗਰ, ਵਰੁਣ ਰਜੀਵ ਹੋਰ, ਸਾਬੀ ਰਿਤੁ ਧਰੁਵ ਸੰਜੀਵ,ਸਾਜਨ ਆਦਿ ਵੀ ਮੌਜੂਦ ਸਨ।