ਅਗਨੀ ਪੱਥ ਸਕੀਮ ਤਹਿਤ ਭਾਰਤੀ ਸੈਨਾ ਵਿੱਚ ਭਰਤੀ' ਵਿਸ਼ੇ ਉੱਪਰ ਫਿਰੋਜ਼ਪੁਰ ਵਿਚ ਚਰਚਾ
ਹਰੀਸ਼ ਮੋਂਗਾ,ਬਾਬੂਸ਼ਾਹੀ ਨੈਟਵਰਕ
ਫ਼ਿਰੋਜ਼ਪੁਰ, ਅਗਸਤ 11, 2022: ਸਥਾਨਕ ਆਰ.ਐੱਸ. ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਵਿਚ ਅਗਨੀ ਪੱਥ ਸਕੀਮ ਤਹਿਤ ਭਾਰਤੀ ਸੈਨਾ ਵਿੱਚ ਭਰਤੀ' ਵਿਸ਼ੇ ਉੱਪਰ ਚਰਚਾ ਕਰਵਾਈ ਗਈ । ਇਸ ਵਿਸ਼ੇ ਉੱਪਰ ਚਰਚਾ ਕਰਨ ਕਰਨਲ ਸੌਰਭ ਚਰਨ , ਡਾਇਰੈਕਟਰ ,ਭਾਰਤੀ ਸੈਨਾ ਭਰਤੀ ਦਫਤਰ ਫਿਰੋਜ਼ਪੁਰ ਕੈਂਟ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ ਸ੍ਰੀ ਅਸ਼ੋਕ ਗੁਪਤਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਰਤੀ ਸੈਨਾ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਕਰਨਲ ਸੌਰਭ ਚਰਨ ਨੇ ਨੇ ਆਪਣੇ ਤਜ਼ਰਬੇ ਵਿਦਿਆਰਥੀਆਂ ਅਤੇ ਐਨ.ਸੀ.ਸੀ ਕੈਡਿਟਸ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਆਰਮੀ ਵਿਚ ਭਰਤੀ ਦੇ ਵੱਖ- ਵੱਖ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਆਪਣੇ ਸੈਸ਼ਨ ਵਿੱਚ ਉਹਨਾਂ ਭਾਰਤੀ ਸੈਨਾ ਵਿੱਚ ਭਰਤੀ ਦੀ ਨਵੀਂ ਸਕੀਮ 'ਅਗਨੀਪੱਥ' ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਸਕੀਮ ਵਿੱਚ ਹੋਣ ਵਾਲੀ ਭਰਤੀ ਦੀ ਚੋਣ ਪ੍ਰਕਿਰਿਆ ਬਾਰੇ ਵੀ ਵਿਸਥਾਰ ਸਹਿਤ ਦੱਸਿਆ।ਕਰਨਲ ਸੌਰਭ ਚਰਨ ਨੇ ਇਸ ਸਕੀਮ ਦੇ ਬਹੁਤ ਸਾਰੇ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਪ੍ਰਸ਼ਨ ਉੱਤਰ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਇਸ ਸਕੀਮ ਸਬੰਧੀ ਵੱਖ ਵੱਖ ਸਵਾਲ ਕੀਤੇ। ਅਤੇ ਕਰਨਲ ਸਾਹਿਬ ਉਹਨਾਂ ਦੇ ਵੱਖ ਵੱਖ ਸ਼ੰਕਿਆਂ ਦਾ ਨਿਵਾਰਨ ਕੀਤਾ।
ਕਾਲਜ ਪ੍ਰਿੰਸੀਪਲ ਸ੍ਰੀ ਅਸ਼ੋਕ ਗੁਪਤਾ ਨੇ ਕਾਲਜ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ. ਐਸ. ਡੀ. ਕਾਲਜ ਆਪਣੇ 100 ਸਾਲ ਪੂਰੇ ਕਰ ਚੁੱਕਾ ਹੈ ।ਇਸ ਕਾਲਜ ਨੇ ਭਾਰਤੀ ਸੈਨਾ ਲਈ ਅਣਗਿਣਤ ਅਫ਼ਸਰ ਅਤੇ ਜਵਾਨ ਪੈਦਾ ਕੀਤੇ ਹਨ। ਅਤੇ ਭਵਿੱਖ ਵਿੱਚ ਵੀ ਇਸੇ ਦਿਸ਼ਾ ਵਿਚ ਇਹ ਸੰਸਥਾ ਅਗਰਸਰ ਰਹੇਗੀ। ਕਾਲਜ ਦੇ ਐਨ. ਸੀ. ਸੀ. ਅਫ਼ਸਰ ਲੈਫਿਟੀਨੈਟ ਡਾ. ਆਜ਼ਾਦਵਿੰਦਰ ਸਿੰਘ ਨੇ ਕਾਲਜ ਐਨ. ਸੀ. ਸੀ. ਯੂਨਿਟ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕੈਡਿਟਸ ਨੂੰ ਭਾਰਤੀ ਸੈਨਾ ਵਿੱਚ ਸ਼ਾਮਿਲ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਐਨ.ਸੀ.ਸੀ ਕੈਡਿਟਸ ਲੜਕੇ ਅਤੇ ਲੜਕੀਆਂ ਨੇ ਬੜੀ ਦਿਲਚਸਪੀ ਨਾਲ ਇਸ ਸੈਮੀਨਾਰ ਵਿਚ ਸ਼ਿਰਕਤ ਕੀਤੀ । ਇਸ ਸੈਮੀਨਾਰ ਨੂੰ ਆਪਣੇ ਭਵਿੱਖ ਬਾਰੇ ਲਾਹੇਵੰਦ ਹੋਣ ਬਾਰੇ ਦੱਸਦਿਆਂ ਕਰਨਲ ਸੌਰਭ ਚਰਨ ਦਾ ਧੰਨਵਾਦ ਕੀਤਾ । ਇਸ ਮੌਕੇ ਕੈਪਟਨ ਜੀਤ ਸਿੰਘ ਸੰਧੂ , ਪ੍ਰੋ.ਅਸੋਕ ਕੁਮਾਰ ਜਿੰਦਲ,ਮੈਡਮ ਸੰਜਨਾ ਅਗਰਵਾਲ , ਪ੍ਰੋ. ਕੁਲਦੀਪ ਸਿੰਘ, ਪ੍ਰੋ. ਲਕਸ਼ਮਿੰਦਰ ,ਡਾ. ਮਨਜੀਤ ਕੌਰ, ਡਾ. ਹੈਮੰਤ ਗੁਪਤਾ,ਡਾ ਪ੍ਰਦੀਪ ਕੁਮਾਰ , ਪ੍ਰੋ. ਮਨਜੀਤ ਕੌਰ ਆਦਿ ਹਾਜ਼ਰ ਸਨ।