ਕੇਂਦਰੀ ਜੇਲ੍ਹ ਵਿੱਚ ਰੱਖੜੀ ਬੰਨਣ ਆਈਆਂ ਭੈਣਾਂ ਲਈ ਜੇਲ੍ਹ ਪ੍ਰਸ਼ਾਸਨ ਨੇ ਮਿਠਾਈਆਂ ਅਤੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 11 ਅਗਸਤ 2022 - ਪੰਜਾਬ ਸਰਕਾਰ ਅਤੇ ਡੀਜੀਪੀ ਜੇਲਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਗੁਰਦਾਸਪੁਰ ਦੀ ਕੇਂਦਰੀ ਜੇਲ ਵਿੱਚ ਰੱਖੜੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਭੈਣਾਂ ਨੇ ਜੇਲ ਵਿੱਚ ਜਾ ਕੇ ਸਜਾਵਾਂ ਕੱਟ ਰਹੇ ਕੈਦੀਆਂ ਨੂੰ ਰੱਖੜੀਆਂ ਬੱਨੀਆਂ। ਦੱਸ ਦਈਏ ਕਿ ਹਰ ਸਾਲ ਭੈਣਾਂ ਨੂੰ ਰਖੜੀ ਦੇ ਤਿਓਹਾਰ ਦਾ ਇੰਤਜਾਰ ਰਹਿੰਦਾ ਹੈ।
ਰੱਖੜੀ ਦੇ ਇਸ ਦਿਨ ਤੇ ਸੇੰਟ੍ਰਲ ਜੇਲ ਗੁਰਦਾਸਪੁਰ ਚ ਬੰਦ ਆਪਣੇ ਭਰਾਵਾਂ ਨੂੰ ਮਿਲਣ ਪੰਹੁਚੀਆਂ ਭੈਣਾਂ ਵਲੋਂ ਕਿਹਾ ਗਿਆ ਕਿ ਅਪਣੇ ਵੀਰ ਦੇ ਰਖੜੀ ਬੰਨ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ। ਉਹਨਾਂ ਨੇ ਕਿਹਾ ਕਿ ਉਹ ਜੇਲ ਪ੍ਰਸ਼ਾਸਨ ਦਾ ਧੰਨਵਾਦ ਕਰਦੀਆਂ ਹਨ ਕਿ ਉਹਨਾਂ ਨੇ ਸਜਾਵਾਂ ਕੱਟ ਰਹੇ ਵੀਰਾਂ ਤੱਕ ਪਹੁੰਚ ਕਰਨ ਲਈ ਉਹਨਾਂ ਨੂੰ ਇਜ਼ਾਜਤ ਦਿੱਤੀ ਗਈ ਹੈ, ਇਸ ਲਈ ਅੱਜ ਉਨ੍ਹਾਂ ਆਪਣੇ ਭਰਾਵਾਂ ਦੇ ਕੋਲ ਬੈਠ ਕੇ ਬਿਨਾਂ ਕਿਸੀ ਮੁਸ਼ਕਲ ਦੇ ਰੱਖੜੀ ਬੰਨੀ ਅਤੇ ਘਰ ਵਰਗਾ ਮਾਹੌਲ ਮਿਲਿਆ ਹੈ |
ਉਧਰ ਇਸ ਮੌਕੇ ਗਲਬਾਤ ਕਰਦਿਆਂ ਕੇਂਦਰੀ ਜੇਲ ਦੇ ਸੁਪਰੀਡੇਂਟ ਰਜਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਜੇਲ ਚ ਬੰਦ ਉਹ ਮੁਜ਼ਰਿਮ ਜੋ ਵੱਖ ਵੱਖ ਕੇਸਾਂ ਵਿੱਚ ਬੰਦ ਹਨ ਅਤੇ ਸਜਾਵਾਂ ਕੱਟ ਰਹੇ ਹਨ ਉਹਨਾਂ ਦੀਆਂ ਭੈਣਾਂ ਨੇ ਸ਼ਗਨਾਂ ਦੇ ਨਾਲ ਰਖੜੀਆਂ ਬੰਨੀਆਂ ਹਨ। ਜਿਸ ਦੀਆਂ ਹਦਾਇਤਾ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਡੀਜੀਪੀ ਜੋਲਾਂ ਵਲੋਂ ਕਰ ਦਿਤੀਆਂ ਗਈਆਂ ਸਨ ਕਿ ਜਿੰਨੀਆਂ ਵੀ ਭੈਣਾਂ ਰਖੜੀ ਬਨਣ ਲਈ ਆਉਣਗੀਆਂ ਉਹਨਾਂ ਦੇ ਲਈ ਚੰਗਾ ਇੰਤਜਾਮ ਕੀਤਾ ਜਾਵੇ ਜਿਸ ਤਹਿਤ ਜੇਲ ਪ੍ਰਸ਼ਾਸਨ ਵਲੋਂ ਮਿਠਾਈਆਂ ਅਤੇ ਚਾਹ ਪਾਣੀ ਦਾ ਇੰਤਜਾਮ ਕੀਤਾ ਗਿਆ ਹੈ।