ਮੋਹਾਲੀ ਦੀ ਇੰਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਜ਼ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ
ਐਸ.ਏ.ਐਸ ਨਗਰ 11 ਅਗਸਤ 2022 - ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਰਾਈਟਵੇਅ ਇੰਮੀਗ੍ਰੇਸ਼ਨ ਐਂਡ ਸਰਵਿਸਜ਼ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ/ਕੈਂਸਲ ਕਰ ਕੀਤਾ ਗਿਆ ਸੀ ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਮ ਰਾਇਟ ਵੇਅ ਇੰਮਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਜ਼ ਐਸ.ਸੀ.ਐਫ ਨੰ 39, ਪਹਿਲੀ ਮੰਜਿਲ, ਫੇਜ-7, ਮੋਹਾਲੀ ਨੂੰ ਵੀ ਕਸਲਟੈਂਸੀ ਅਤੇ ਕੋਚਿੰਗ ਇਸਟੀਚਿਊਟ ਆਫ ਆਇਲਟਸ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 21 ਜਨਵਰੀ 2024 ਤੱਕ ਸੀ । ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਟਰੈਵਲ ਏਜੰਟ ਦਾ ਕੰਮ ਕਰਨ ਵਿੱਚ ਅਸਫਲ ਰਹਿਣ ਕਾਰਨ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਵਿੱਚ ਦਰਸਾਏ ਅਨੁਸਾਰ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਇਸੰਸ ਰੱਦ ਕਰਨ ਲਈ ਦਰਖਾਸਤ ਉਕਤ ਫਰਮ ਦੇ ਲਾਇਸੰਸੀ ਵੱਲੋਂ ਹੀ ਕੀਤੀ ਗਈ ਸੀ । ਫਰਮ ਵੱਲੋਂ ਕਿਹਾ ਗਿਆ ਕਿ ਕੋਵਿਡ-19 ਲਾਕਡਾਊਂਨ ਦੇ ਕਾਰਨ ਇੰਸਟੀਚਿਊਟ ਲੰਬੇ ਸਮੇਂ ਤੱਕ ਕੰਮ ਨਹੀਂ ਕਰ ਸਕਿਆ ਅਤੇ ਇਸ ਦੇ ਪ੍ਰਭਾਵ ਨਾਲ ਉਸਨੇ ਮਾਰਚ 2020 ਤੋਂ ਆਪਣੀ ਫਰਮ ਨੂੰ ਮੁੜ ਚਾਲੂ ਨਹੀਂ ਕੀਤਾ,ਉਸਨੇ ਆਪਣਾ ਕਰੋਬਾਰ ਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ । ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਮ ਦੀ ਦਰਖਾਸਤ ਤੇ ਕਾਰਵਾਈ ਕਰਦੇ ਹੀ ਇਸ ਫਰਮ ਦਾ ਲਾਇਸੰਸ ਰੱਦ ਕੀਤਾ ਗਿਆ ਹੈ ।