ਆਰ ਐੱਸ ਐੱਸ ਨੇ ਸਫਾਈ ਸੇਵਕਾਂ ਤੇ ਪੁਲਿਸ ਕਰਮਚਾਰੀ ਨੂੰ ਰੱਖੜੀ ਬੰਨ੍ਹ ਕੇ ਮਨਾਇਆ ਤਿਉਹਾਰ
ਰੋਹਿਤ ਗੁਪਤਾ
ਗੁਰਦਾਸਪੁਰ 11 ਅਗਸਤ 2022 - ਰਾਸ਼ਟਰੀ ਸੋਇਮ ਸੇਵਕ ਸੰਘ ਦੀ ਬਰਾਗੀ ਸ਼ਾਖਾ ਵੱਲੋਂ ਰਖੜੀ ਦਾ ਤਿਉਹਾਰ ਸਫਾਈ ਸੇਵਕਾਂ ਤੇ ਪੁਲਿਸ ਕਰਮਚਾਰੀਆਂ ਦੇ ਰੱਖੜੀ ਬੰਨ ਕੇ ਮਨਾਇਆ ਗਿਆ। ਨਹਿਰੂ ਪਾਰਕ ਵਿਖੇ ਆਯੋਜਤ ਰਖੜੀ ਤੇ ਕਾਰਜਕਰਮ ਦੀ ਸ਼ੁਰੂਆਤ ਸਭ ਤੋਂ ਪਹਿਲਾ ਪੁਰਾਤਨ ਸੰਸਕ੍ਰਿਤੀ ਦੇ ਪ੍ਰਤੀਕ ਪੂਜਨੀਯ ਭਗਵਾ ਧਵਜ ਨੂੰ ਰੱਖੜੀ ਬੰਨ ਕੇ ਕੀਤੀ ਗਈ ਅਤੇ ਉਸ ਤੋਂ ਬਾਅਦ ਆਰ ਐਸ ਐਸ ਦੇ ਸੋਅਮ ਸੇਵਕਾਂ ਨੇ ਵਿਸ਼ੇਸ਼ ਤੌਰ ਤੇ ਸਫਾਈ ਸੇਵਕਾਂ ਅਤੇ ਸੰਘ ਦੀ ਸ਼ਾਖਾ ਦੀ ਸੁਰੱਖਿਆ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਦੇ ਵੀ ਰੱਖੜੀ ਬੰਨੀ ਅਤੇ ਮਿਠਾਈ ਖਿਲਾਈ।
ਇਸ ਮੌਕੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਸ਼ੋਕ ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਰਾਸ਼ਟਰੀ ਸਵਯੰਸੇਵਕ ਸੰਘ ਦੇ ਸੋਅਮਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਕਦਮ ਹੈ।