ਵੰਡ ਦੇ ਦਰਦ ਨੂੰ ਤਾਜ਼ਾ ਕਰ ਰਹੀ ਹੈ ਐਚਪੀਸੀਐਲ ਵੱਲੋਂ ਲਾਈ ਐਗਜੀਬਿਸ਼ਨ
- ਵੰਡ ਦੀ ਦਹਿਸ਼ਤ ਦਾ ਦਿਨ ’ਤੇ ਚਾਰ ਰੋਜ਼ਾ ਪ੍ਰਦਰਸ਼ਨੀ 14 ਤੱਕ
ਚੰਡੀਗੜ, 11 ਅਗਸਤ 2022 - ਵੰਡ ਦੇ ਪੀੜਤ ਲੱਖਾਂ ਲੋਕਾਂ ਦੇ ਦਰਦ ਨੂੰ ਯਾਦ ਕਰਨ ਦੇ ਲਈ ਆਉਣ ਵਾਲੀ 14 ਅਗਸਤ ਨੂੰ ਮਣਾਏ ਜਾਂਦੇ ‘ਪਾਰਟੀਟਿਸ਼ਨ ਹੋਰਰਸ ਰਿਮੈਂਬਰੰਸ ਡੇਅ’ ਯਾਨੀ ਵੰਡ ਦੀ ਦਹਿਸ਼ਤ ਦਾ ਦਿਨ ਦੇ ਤਹਿਤ ਹਿੰਦੁਸਤਾਨ ਪੈਟਰੋਲਿਅਮ ਕਾਰਪ ਲਿਮਟਿਡ (ਐਸਪੀਸੀਐਲ) ਵੱਲੋਂ ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ ਅਤੇ ਇੰਦਿਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੇ ਸਹਿਯੋਗ ਨਾਲ ਚੰਡੀਗੜ ਦੇ ਸੈਕਟਰ 20 ਸਥਿੱਤ ਆਪਣੇ ਪੈਟਰੋਲ ਪੰਪ ਰਿਟੇਲ ਆਉਟਲੇਟ ਮੈਸਰਸ ਰਾਕਰੋਜ ਆਟੋ ਵਿਚ 14 ਅਗਸਤ ਤੱਕ ਚੱਲਣ ਵਾਲੀ 4 ਰੋਜ਼ਾ ਵਿਸ਼ੇਸ਼ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ।
ਇਸ ਚਾਰ ਰੋਜ਼ਾ ਐਗਜੀਬਿਸ਼ਨ ਦਾ ਉਦਘਾਟਨ ਐੋਸਪੀਸੀਐਲ ਦੇ ਸਟੇਟ ਕੋਆਰਡੀਨੇਟਰ ਸੁਬੋਧ ਚੌਧਰੀ ਨੇ ਕੀਤਾ। ਇਸ ਮੌਕੇ ਲੁਧਿਆਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ, ਆਜ਼ਾਦੀ ਘੁਲਾਟੀਏ ਹਰਿਚੰਦ ਸਿੰਘ, ਬਲਵਿੰਦਰ ਸਿੰਘ ਫਤਿਹਗੜ ਸਾਹਿਬ ਅਤੇ ਮਨਦੀਪ ਸਿੰਘ ਰੋਪੜ ਵਿਸ਼ੇਸ ਤੌਰ ’ਤੇ ਮੌਜੂਦ ਸਨ।
ਸੁਬੋਧ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਚਪੀਸੀਐਲ ਵੱਲੋਂ ਇਸ ਸਾਲ ਆਜਾਦੀ ਦੇ ਅੰਮਿ੍ਰਤ ਮਹੋਤਸਵ ਮੌਕੇ ਵੰਡ ਦੀ ਦਹਿਸ਼ਤ ਦਾ ਦਿਨ ਨੂੰ ਸਮਰਪਿਤ ਵਿਸੇਸ ਫੋਟੋ ਪ੍ਰਦਰਸਨੀ ਰਾਹੀਂ ਲੋਕਾਂ ਨੂੰ ਵੰਡ ਦੇ ਦਰਦ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਐਚਪੀਸੀਐਲ ਵੱਲੋਂ ਦੇਸ ਭਰ ਵਿੱਚ ਆਪਣੇ 188 ਆਉਟਲੈਟਾਂ ’ਤੇ 10 ਤੋਂ 14 ਅਗਸਤ ਤੱਕ ਵੰਡ ਦੇ ਦਰਦ ਨੂੰ ਦਰਸਾਉਣ ਲਈ ਇੱਕ ਵਿਸੇਸ ਪ੍ਰਦਰਸਨੀ ਲਗਾਈ ਜਾ ਰਹੀ ਹੈ। ਉਨਾਂ ਕਿਹਾ ਕਿ ਵੰਡ ਕਾਰਨ ਪੈਦਾ ਹੋਈ ਹਿੰਸਾ ਅਤੇ ਮਾਨਸਿਕ ਨਫਰਤ ਨੇ ਲੱਖਾਂ ਲੋਕਾਂ ਨੂੰ ਉਜਾੜ ਦਿੱਤਾ ਅਤੇ ਕਈਆਂ ਨੂੰ ਆਪਣੀਆਂ ਜਾਨਾਂ ਗੁਆ ਦਿੱਤੀਆਂ।
ਉਨਾਂ ਕਿਹਾ ਕਿ ਇੰਡੀਅਨ ਕੌਂਸਲ ਆਫ ਹਿਸਟੋਰੀਕਲ ਰਿਸਰਚ ਅਤੇ ਇੰਦਰਾ ਗਾਂਧੀ ਨੈਸਨਲ ਸੈਂਟਰ ਫਾਰ ਦਾ ਆਰਟਸ ਨੇ ਇਸ ਵੰਡ ਦੇ ਦਰਦ ਨੂੰ ਦਰਸਾਉਂਦੇ ਹੋਏ ਆਪਣੀਆਂ ਤਸਵੀਰਾਂ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਹੈ। ਉਨਾਂ ਕਿਹਾ ਕਿ ਐਚਪੀਸੀਐਲ ਪੰਜਾਬ ਵਿੱਚ ਵੀ ਲੁਧਿਆਣਾ, ਫਤਹਿਗੜ ਸਾਹਿਬ ਅਤੇ ਰੋਪੜ ਵਿੱਚ ਸਥਿਤ ਪੈਟਰੋਲ ਪੰਪਾਂ ’ਤੇ ਇਹ ਪ੍ਰਦਰਸਨੀ ਲਗਾ ਕੇ ਦੇਸ ਦੀ ਵੰਡ ਦੇ ਦਰਦ ਦੀ ਯਾਦ ਨੂੰ ਸਾਂਝਾ ਕਰ ਰਹੀ ਹੈ।