ਐਸ ਐਸ ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਛੋਟੀਆਂ ਬੱਚਿਆਂ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ
ਦੀਦਾਰ ਗੁਰਨਾ
ਸੰਗਰੂਰ 11 ਅਗਸਤ : ਐਸ ਐਸ ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਹਮੇਸ਼ਾ ਹੀ ਆਪਣੇ ਸਮਾਜ ਨੂੰ ਸੇਧ ਦੇਣ ਵਾਲੇ ਕਾਰਜਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ , ਚਾਹੇ ਉਹ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਹੋਵੇ , ਚਾਹੇ ਉਹ ਲੋੜਵੰਦ ਬੱਚਿਆਂ ਦੀ ਪੜਾਈ ਦਾ ਖ਼ਰਚਾ ਚੁੱਕਣ ਦਾ ਹੋਵੇ , ਉਹ ਸਮੇਂ ਸਮਾਜ ਸੇਵਾ ਲਈ ਤੱਤਪਰ ਰਹਿੰਦੇ ਹਨ , ਅੱਜ ਉਹਨਾਂ ਨੇ ਰੱਖੜੀ ਦਾ ਤਿਉਹਾਰ ਛੋਟੀਆਂ ਬੱਚੀਆਂ ਤੋਂ ਰੱਖੜੀ ਬਨਵਾ ਕੇ ਮਨਾਇਆ , ਸਾਰੀਆਂ ਬੱਚੀਆਂ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਹਨਾਂ ਤੋਂ ਰੱਖੜੀ ਬਨਵਾਈ ਅਤੇ ਉਹਨਾਂ ਨਾਲ ਖੂਬ ਗੱਲਾਂ ਬਾਤਾਂ ਕੀਤੀਆਂ , ਇਸ ਮੌਕੇ ਉਹਨਾਂ ਨੇ ਬੱਚੀਆਂ ਨੂੰ ਮਿਠਾਈ , ਤੋਹਫ਼ੇ ਅਤੇ ਹੋਰ ਬਹੁਤ ਸਾਰੇ ਗਿਫਟ ਉਹਨਾਂ ਨੂੰ ਦਿੱਤੇ
ਇਸ ਮੌਕੇ ਉਹਨਾਂ ਨੇ ਖ਼ਾਸ ਤੌਰ ਤੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੱਖੜੀ ਦਾ ਤਿਉਹਾਰ ਸਾਡੇ ਆਪਸੀ ਪਿਆਰ ਸਤਿਕਾਰ ਦਾ ਪ੍ਰਤੀਕ ਹੈ , ਇਹ ਤਿਉਹਾਰ ਸਾਨੂੰ ਸਭ ਨੂੰ ਆਪਸ ਵਿੱਚ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ