ਜਗਰਾਓਂ ਵਿਖੇ ਡਾਪੋ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ
ਦੀਪਕ ਜੈਨ
ਜਗਰਾਓਂ, 11 ਅਗਸਤ 2022 - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਪੋ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਨਗਰ ਕੌਂਸਲ ਜਗਰਾਉਂ ਵਲੋਂ ਇੱਕ ਜਾਗਰੂਕਤਾ ਕੈਂਪ ਜੀ.ਐਚ.ਜੀ. ਅਕੈਡਮੀ ਜਗਰਾਉਂ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਮਨੌਹਰ ਸਿੰਘ ਕਾਰਜ ਸਾਧਕ ਅਫਸਰ, ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ ਅਤੇ ਸੀਮਾ ਸੀ.ਐਫ. ਵਲੋਂ ਨਸ਼ਿਆਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ, ਜੈਂਡਰ ਸੈਂਸਟੀਵਿਟੀ, ਆਲਾ-ਦੁਆਲਾ ਸਾਫ ਸੁਥਰਾ ਰੱਖਣ, ਗਿੱਲੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਕਰਨ ਅਤੇ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਸਬੰਧੀ ਵਿਸ਼ਿਆਂ ਤੇ ਲੈਕਚਰ ਦਿੱਤਾ ਗਿਆ।
ਇਸ ਮੌਕੇ ਬੌਲਦਿਆਂ ਮਨੌਹਰ ਸਿੰਘ ਕਾਰਜ ਸਾਧਕ ਅਫਸਰ ਵਲੋਂ ਕਿਹਾ ਗਿਆ ਕਿ ਅੱਜ ਦੇ ਇਸ ਸਮੇਂ ਵਿੱਚ ਸਾਡੀ ਨੌਜਵਾਨ ਪੀੜੀ, ਜਿਹਨਾਂ ਉੱਪਰ ਸਾਡੇ ਪੰਜਾਬ ਰਾਜ ਦਾ ਅਤੇ ਸਾਡੇ ਭਾਰਤ ਦੇਸ਼ ਦਾ ਭਵਿੱਖ ਟਿਕਿਆ ਹੋਇਆ ਹੈ, ਨੂੰ ਇਸ ਨਸ਼ਿਆਂ ਦੇ ਜਾਲ ਵਿੱਚ ਫਸਣ ਤੋਂ ਬਚਣਾ ਬਹੁਤ ਹੀ ਜਰੂਰੀ ਹੈ। ਕਿਸੇ ਵੀ ਨੌਜਵਾਨ ਦੇ ਨਸ਼ਿਆਂ ਵਿੱਚ ਪੈਣ ਨਾਲ ਇੱਕ ਤਾਂ ਕੀਮਤੀ ਜਾਨ ਦਾ ਨੁਕਸਾਨ ਝਲਣਾ ਪੈਂਦਾ ਹੈ, ਦੂਸਰਾ ਸਮਾਜ ਵਿੱਚ ਉਸ ਪਰਿਵਾਰ ਦਾ, ਖਾਸ ਤੌਰ ਤੇ ਮਾਤਾ-ਪਿਤਾ ਦੇ ਮਾਨ-ਸਨਮਾਨ ਨੂੰ ਕਾਫੀ ਠੇਸ ਪਹੁੰਚਦੀ ਹੈ। ਨੌਜਵਾਨਾਂ ਨੂੰ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਗੁਰੂਆਂ ਦੇ ਕਹੇ ਅਨੁਸਾਰ ਜੀਵਨ ਵਿੱਚ ਵਿੱਚਰ ਕੇ ਦੇਸ਼ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਆਪਣਾ ਪ੍ਰੇਰਣਾ ਸ੍ਰੌਤ ਬਣਾ ਕੇ ਆਪਣੇ ਜੀਵਨ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਚਾਹੀਦਾ ਹੈ।
ਇਸ ਮੌਕੇ ਸੀਮਾ ਸੀ.ਐਫ. ਅਤੇ ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ ਵਲੋਂ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ, ਘਰੇਲੂ ਗਿੱਲੇ-ਸੁੱਕੇ ਕੂੜੇ ਦੀ ਸੰਭਾਲ ਕਰਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਉਕਤ ਤੋਂ ਇਲਾਵਾ ਦਵਿੰਦਰ ਸਿੰਘ ਜੂਨੀਅਰ ਸਹਾਇਕ, ਮਲਕੀਤ ਸਿੰਘ ਸੁਪਰਵਾਈਜ਼ਰ, ਮੈਡਮ ਦਿਸ਼ਾ, ਮੈਡਮ ਪਿੰਕੀ, ਸੁਨੀਲ ਕੁਮਾਰ ਲੱਕੀ, ਸਕੂਲ ਦੇ ਵਿਦਿਆਰਥੀ ਅਤੇ ਸਟਾਫ ਹਾਜਰ ਸੀ।