ਪ੍ਰਾਪਰਟੀ ਡੀਲਰ ਐਂਡ ਕਲੋਨਾਇਜਰ ਐਸੋਸੀਏਸ਼ਨ ਜਗਰਾਓਂ ਦਾ ਗਠਨ
ਦੀਪਕ ਜੈਨ
- ਗੋਪਾਲ ਬਾਂਸਲ ਬਣਾਏ ਗਏ ਐਸੋਸਿਏਸ਼ਨ ਦੇ ਪ੍ਰਧਾਨ
ਜਗਰਾਓਂ, 11 ਅਗਸਤ 2022 - ਪ੍ਰਾਪਰਟੀ ਡੀਲਰ ਐਂਡ ਕਲੋਨਾਇਜਰ ਐਸੋਸੀਏਸ਼ਨ ਜਗਰਾਓਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਸਰਵਸੰਮਤੀ ਨਾਲ ਗੋਪਾਲ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਮਨਦੀਪ ਗਰੇਵਾਲ ਨੂੰ ਚੇਅਰਮੈਨ ਬਣਾਇਆ ਗਿਆ ਹੈ। ਇਸ ਮੌਕੇ ਕੈਬਿਨਟ ਵਿਚ ਸਤੀਸ਼ ਅਰੋੜਾ ਨੂੰ ਵਾਈਸ ਪ੍ਰਧਾਨ , ਹਰਜੀਤ ਸਿੰਘ ਸਕੱਤਰ , ਰਿਤੇਸ਼ ਭੱਟ ਪ੍ਰੈਸ ਸਕੱਤਰ, ਖਜਾਨਚੀ ਆਸ਼ੀਸ਼ ਮੰਗਲਾ, ਜੋਇੰਟ ਸਕੱਤਰ ਰਾਕੇਸ਼ ਮੈਨੀ , ਸਲਾਹਕਰ ਰਾਹੁਲ ਗੁਪਤਾ ਅਤੇ ਰੋਮੀ , ਜਗਮੋਹਨ ਭੰਡਾਰੀ ,ਸੁਖਮਿੰਦਰ ਭਸੀਨ , ਅਨਿਲ ਕੁਮਾਰ, ਵਿਜੇ ਗਰਗ , ਕਰਮਜੀਤ ਸਿੰਘ ,ਪ੍ਰਦੀਪ ,ਕਲੇਰ,ਸਚਿਨ ਨੂੰ ਐਕਟਿਵ ਮੇਂਬਰ ਬਣਾਇਆ ਗਿਆ ਹੈ। ਇਸ ਮੌਕੇ ਪ੍ਰਧਾਨ ਗੋਪਾਲ ਬਾਂਸਲ ਨੇ ਕਿਹਾ ਕਿ ਉਹ ਸੰਸਥਾ ਦੇ ਹਰ ਮੇਂਬਰ ਨਾਲ ਮੋਢੇ ਨਾਲ ਮੋਢਾ ਲਾਕੇ ਖੜਨਗੇ।