ਜਗਰਾਓਂ ਵਿਧਾਇਕ ਬੀਬੀ ਮਾਣੂਕੇ ਨੇ ਮਨਾਇਆ ਰੱਖੜੀ ਤਿਓਹਾਰ
ਦੀਪਕ ਜੈਨ
- ਹਲਕੇ ਜਗਰਾਓਂ ਦੇ ਸਾਰੇ ਭੈਣ ਭਰਾ ਖੁਸ਼ ਰਹਿਣ : ਮਾਣੂਕੇ
ਜਗਰਾਓਂ, 11 ਅਗਸਤ 2022 - ਅੱਜ ਰੱਖੜੀ ਦੇ ਤਿਓਹਾਰ ਮੌਕੇ ਹਲਕਾ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿੱਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਵਲੋਂ ਰੱਖੜੀ ਦਾ ਤਿਓਹਾਰ ਮਨਾਇਆ ਗਿਆ ਅਤੇ ਹਲਕਾ ਜਗਰਾਓਂ ਦੀ ਤਰੱਕੀ ਵਾਸਤੇ ਰੱਬ ਤੋਂ ਅਰਦਾਸ ਕੀਤੀ। ਇਸ ਮੌਕੇ ਬੀਬੀ ਮਾਣੂਕੇ ਨੇ ਕਿਹਾ ਕਿ ਹਲਕਾ ਜਗਰਾਓਂ ਓਨਾ ਦਾ ਪਰਿਵਾਰ ਹੈ ਅਤੇ ਉਹ ਆਪਣੇ ਸਾਰੇ ਭੈਣ ਭਰਾਵਾਂ ਦੀ ਖੁਸ਼ੀ ਲਈ ਰੱਬ ਤੋਂ ਹਮੇਸ਼ਾ ਅਰਦਾਸ ਕਰਦੇ ਹਨ।