12 ਅਗਸਤ ਦੇ ਪੰਜਾਬ ਬੰਦ ਨੂੰ ਸੈਂਟਰਲ ਵਾਲਮੀਕਿ ਸਭਾ ਵਲੋਂ ਸਮਰਥਨ
ਦੀਪਕ ਜੈਨ
- ਸਾਬਕਾ ਏਜੀ ਅਨਮੋਲ ਸਿੱਧੂ ਨੂੰ ਭੇਜਿਆ ਜਾਵੇ ਜੇਲ : ਗੇਜਾ ਰਾਮ
ਜਗਰਾਓਂ, 11 ਅਗਸਤ 2022 - ਸਮੂਹ ਵਾਲਮੀਕਿ ਸਮਾਜ ਅਤੇ ਦਲਿਤ ਜਥੇਬੰਦੀਆਂ ਵਲੋਂ 12 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਜਿਸ ਨੂੰ ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਸਮਰਥਨ ਦਿੱਤਾ ਗਿਆ ਹੈ। ਸਭਾ ਵਲੋਂ ਮੁਖਮੰਤਰੀ ਪੰਜਾਬ ਨੂੰ ਡੀਸੀ ਲੁਧਿਆਣਾ ਰਾਹੀਂ ਪੱਤਰ ਲਿਖਿਆ ਗਿਆ ਹੈ ਕਿ ਏਜੀ ਅਨਮੋਲ ਰਤਨ ਸਿੱਧੂ ਵਲੋਂ ਦਲਿਤ ਭਾਈਚਾਰੇ ਨੂੰ ਮੰਦ ਬੁੱਧੀ ਦਸਣ 'ਤੇ ਸਮੂਹ ਦਲਿਤ ਅਤੇ ਵਾਲਮੀਕਿ ਭਾਈਚਾਰੇ ਵਿਚ ਰੋਸ ਹੈ ਅਤੇ ਸਾਡਾ ਭਾਈਚਾਰਾ ਇਹ ਮੰਗ ਕਰਦਾ ਹੈ ਕਿ ਸਿੱਧੂ ਨੂੰ ਜਲਦੀ ਤੋਂ ਜਲਦੀ ਮੁਕਦਮਾ ਦਰਜ ਕਰਕੇ ਜੇਲ ਭੇਜਿਆ ਜਾਵੇ।
ਸਭਾ ਵਲੋਂ ਇਹ ਕਿਹਾ ਗਿਆ ਹੈ ਕਿ ਅਨਮੋਲ ਰਤਨ ਸਿੱਧੂ ਤੋਂ ਸਿਰਫ ਇਸਤੀਫ਼ਾ ਲੈਕੇ ਉਸਨੂੰ ਸੀਟ ਤੋਂ ਹਟਾ ਦਿੱਤਾ ਗਿਆ ਹੈ ਪਰ ਉਸ ਖਿਲਾਫ ਕੋਈ ਮੁਕਦਮਾ ਦਰਜ ਨਹੀਂ ਕੀਤਾ ਗਿਆ ਜਿਸ ਕਾਰਨ ਦਲਿਤ ਭਾਈਚਾਰੇ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਅਤੇ 12 ਅਗਸਤ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਹੈ।