← ਪਿਛੇ ਪਰਤੋ
ਗੁਰਪਤਵੰਤ ਪੰਨੂ ਦੇ ਘਰ ’ਤੇ ਤਿਰੰਗਾ ਲਹਿਰਾਇਆ ਚੰਡੀਗੜ੍ਹ, 12 ਅਗਸਤ, 2022: ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੇ ਸਾਥੀਆਂ ਦੇ ਨਾਲ ਇਥੇ ਸੈਕਟਰ 15 ਵਿਚ ਗੁਰਪਤਵੰਤ ਸਿੰਘ ਪੰਨੂ ਜੋ ਕਿ ਸਿੱਖਸ ਫਾਰ ਜਸਟਿਸ ਦਾ ਆਗੂ ਹੈ, ਦੇ ਘਰ ’ਤੇ ਤਿਰੰਗਾ ਲਹਿਰਾਇਆ। ਉਹ ਦੁਪਹਿਰ ਵੇਲੇ ਇਥੇ ਪਹੁੰਚੇ ਸਨ ਤੇ ਘਰ ’ਤੇ ਚਾਰ ਪੰਜ ਤਿਰੰਗੇ ਝੰਗੇ ਲਗਾ ਦਿੱਤੇ। ਕੋਠੀ ਦੇ ਬਾਹਰ ਕੌਮੀ ਜਾਂਚ ਏਜੰਸੀ (ਐਨ ਆਈ ਏ) ਦਾ ਨੋਟਿਸ ਵੀ ਚਿਪਕਿਆ ਹੋਇਆ ਹੈ। ਇਸ ਘਰ ਵਿਚ ਇਕ ਸੁਰੱਖਿਆ ਗਾਰਡ ਅਤੇ ਇਕ ਕੇਅਰ ਟੇਕਰ ਰਹਿੰਦਾ ਹੈ। ਸੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਸਾਡੀਆਂ ਤਨਖਾਹਾਂ ਹਰ ਮਹੀਨੇ ਸਾਡੇ ਖਾਤਿਆਂ ਵਿਚ ਆ ਜਾਂਦੀਆਂ ਹਨ ਤੇ ਇਸ ਕੋਠੀ ਵਿਚ ਕੋਈ ਆਉਂਦਾ ਜਾਂਦਾ ਨਹੀਂ ਹੈ। ਯਾਦ ਰਹੇ ਕਿ ਗੁਰਪਤਵੰਤ ਪੰਨੂ ਨੇ ਵੀਡੀਓ ਪਾ ਕੇ ਲੋਕਾਂ ਆਪਣੇ ਘਰਾਂ ’ਤੇ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਸੱਦਾ ਦਿੱਤਾ ਸੀ।
Total Responses : 875