ਸੁਖਵਿੰਦਰ ਸਿੰਘ ਭਾਜਪਾ ਮੰਡਲ ਸਾਦਿਕ ਦੇ ਪ੍ਰਧਾਨ ਬਣੇ
ਹਲਕਾ ਇੰਚਾਰਜ਼ ਗੌਰਵ ਕੱਕੜ ਨੇ ਦਿੱਤੀ ਵਧਾਈ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫਰੀਦਕੋਟ, 12 ਅਗਸਤ - ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਵੱਲੋਂ ਪਾਰਟੀ ਹਾਈਕਮਾਂਡ ਅਤੇ ਜਿਲ੍ਹਾ ਇੰਚਾਰਜ਼ ਸੁਖਵੰਤ ਸਿੰਘ ਧਨੌਲਾ ਨਾਲ ਵਿਚਾਰ ਵਟਾਂਦਰਾ ਕਰਨ ਤੋ ਬਾਅਦ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਮੰਡਲ ਸਾਦਿਕ ਦਾ ਪ੍ਰਧਾਨ ਸੁਖਵਿੰਦਰ ਸਿੰਘ ਮਰਾੜ੍ਹ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਉਪਰੰਤ ਉਨ੍ਹਾਂ ਨੂੰ ਮੰਡਲ ਦੀ ਟੀਮ ਅਤੇ ਮੋਰਚਿਆਂ ਦੀਆਂ ਨਿਯੁਕਤੀਆਂ ਕਰਨ ਦੇ ਅਧਿਕਾਰ ਵੀ ਦਿੱਤੇ ਗਏ। ਇਸ ਮੌਕੇ ਤੇ ਹਲਕਾ ਇੰਚਾਰਜ਼ ਗੌਰਵ ਕੱਕੜ ਨੇ ਸੁਖਵਿੰਦਰ ਮਰਾੜ੍ਹ ਨੂੰ ਮੁਬਾਰਕਬਾਦ ਦਿੱਤੀ ਤੇ ਇਨ੍ਹਾਂ ਦੀ ਨਿਯੁਕਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਸੁਖਵਿੰਦਰ ਮਰਾੜ੍ਹ ਨੇ ਕਿਹਾ ਜੋ ਮੈਨੂੰ ਪਾਰਟੀ ਨੇ ਮੈਨੂੰ ਜੋ ਜਿੰਮੇਵਾਰੀ ਦਿੱਤੀ ਹੈ ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ।