ਨਰਾਕਾਸ ਫ਼ਰੀਦਕੋਟ ਦੀ 10 ਵੀਂ ਛਿਮਾਹੀ ਮੀਟਿੰਗ ਦੌਰਾਨ ਰਾਜ ਭਾਸ਼ਾ 'ਚ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ, 12 ਅਗਸਤ - ਨਗਰ ਰਾਜ ਭਾਸ਼ਾ 'ਚ ਕੰਮ ਕਰਨ ਵਾਲੀ ਕਮੇਟੀ ਫ਼ਰੀਦਕੋਟ ਦੀ 10ਵੀਂ ਛਿਮਾਹੀ ਮੀਟਿੰਗ ਸ਼ਾਹੀ ਹਵੇਲੀ ਫ਼ਰੀਦਕੋਟ ਵਿਖੇ ਕੀਤੀ ਗਈ । ਇਸ ਦੀ ਪ੍ਰਧਾਨਗੀ ਕੁਲਦੀਪ ਸਿੰਘ ਗਿੱਲ ਪ੍ਰਧਾਨ ਨਰਾਕਾਸ ਅਤੇ ਜੋਨਲ ਮੈਨੇਜਰ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਕੀਤੀ ਗਈ ।
ਇਸ ਮੀਟਿੰਗ 'ਚ ਨਰੇਸ਼ ਕੁਮਾਰ ਨਾਗਪਾਲ, ਉਪ ਪ੍ਰਧਾਨ ਪੰਜਾਬ ਨੈਸ਼ਨਲ ਬੈਂਕ ਫ਼ਾਜ਼ਲਿਕਾ, ਨਰਪਤ ਮਾਇਆਲ ਮੁੱਖ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਉਚੇਚੇ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਰਾਜ ਭਾਸ਼ਾ ਸੰਮਤੀ ਦੁਆਰਾ ਸਾਰੇ ਦਫ਼ਤਰਾਂ 'ਚ ਰਾ ਜਭਾਸ਼ਾ ਦੀ ਸਮੀਖਿਆ ਕੀਤੀ ਗਈ | ਇਸ ਮੌਕੇ ਰਾਜ ਭਾਸ਼ਾ 'ਚ ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਿਲ ਸ਼ੁਕਲਾ ਮੈਂਬਰ ਕਮ ਸਕੱਤਰ ਵੱਲੋਂ ਮੰਚ ਸੰਚਾਲਨ ਬਾਖੂਬੀ ਕੀਤਾ ਗਿਆ । ਇਸ ਮੌਕੇ ਬੈਂਕਾਂ ਦੇ ਅਧਿਕਾਰੀ-ਕਰਮਚਾਰੀ ਵੱਡੀ ਗਿਣਤੀ 'ਚ ਹਾਜ਼ਰ ਸਨ।