ਹੈਰੋਇਨ ਸਮੇਤ 2 ਨੌਜਵਾਨ ਕਾਬੂ ਮਾਮਲਾ ਦਰਜ
ਨਵਾਂਸ਼ਹਿਰ 12 ਅਗਸਤ 2022- ਬਹਿਰਾਮ ਥਾਣਾ ਪੁਲਿਸ ਵਲੋਂ 2 ਵਿਅਕਤੀਆ ਨੂੰ ਹੈਰੋਇਨ ਸਮੇਤ ਕਾਬੂ ਕਰ ਮਾਮਲਾ ਦਰਜ ਕੀਤਾ ਹੈ।ਏ ਐਸ ਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆ ਦੇ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਬਹਿਰਾਮ ਨਹਿਰੇ ਨਹਿਰੇ ਮਾਹਿਲਪੁਰ ਗਸ਼ਤ ਪਰ ਜ਼ਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਸਟੇਡੀਅਮ ਸ਼ਹਿਰਾਮ ਕੋਲ ਪੁੱਜੀ ਤਾਂ ਸਾਹਮਣੇ ਤੋਂ 2
ਨੌਜਵਾਨ ਐਕਟਿਵਾ ਸਕੂਟਰੀ ਤੇ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕਿ ਸਕੂਟਰੀ ਪਿੱਛੇ ਨੂੰ ਮੋੜਨ ਲੱਗੇ ਤਾ ਸਕੂਟਰੀ ਬੰਦ ਹੋ ਗਈ। ਸਕੂਟਰੀ ਦੇ ਪਿੱਛੇ ਬੈਠੇ ਵਿਅਕਤੀ ਵਿਅਕਤੀ ਨੇ ਆਪਣੀ ਜੇਬ ਵਿੱਚੋ ਲਿਫਾਫਾਂ ਸੁੱਟ ਦਿੱਤੀ ਤੇ ਮੌਕਾ ਤੋਂ ਖਿਸਕਣ ਲੱਗੇ ਤਾਂ ਏ ਐਸ ਆਈ ਨੇ ਗੱਡੀ ਉਸ ਪਾਸ ਲਿਜਾ ਕੇ ਰੁਕਵਾ ਕੇ ਹਮਰਾਹੀਆ ਦੀ ਮੱਦਦ ਨਾਲ ਸਕੂਟਰੀ ਚਾਲਕ ਅਤੇ ਪਿੱਛੇ ਬੈਠੇ ਵਿਅਕਤੀ ਨੂੰ ਕਾਬੂ ਕੀਤਾ ਜਿਹਨਾ ਦੇ ਨਾਮ ਪੁੱਛਣ ਤੇ ਜਿਸਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਰਾਮ ਪਾਲ ਵਾਸੀ ਮਜਾਰੀ ਥਾਣਾ ਸਦਰ ਬੰਗਾ ਅਤੇ ਸਕੂਟਰੀ ਚਾਲਕ ਨੇ ਆਪਣਾ ਨਾਮ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 13 ਓਵਰਸੀਜ ਮੁਹੱਲਾ ਰੇਲਵੇ ਰੋਡ ਬੰਗਾ ਦੱਸਿਆ । ਸਕੂਟਰੀ ਦੇ ਪਿਛੇ ਬੈਠੇ ਵਿਅਕਤੀ ਵਲੋਂ ਸੁੱਟੇ ਲਿਫਾਫੇ ਨੂੰ ਚੈੱਕ ਕਰਨ ਤੇ ਊਸ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਏ ਐਸ ਆਈ ਸ਼ਿੰਦਰਪਾਲ ਵਲੋਂ ਐਨਡੀਪੀਐਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਹੈਰੋਇਨ ਸਮੇਤ 2 ਨੌਜਵਾਨ ਕਾਬੂ ਮਾਮਲਾ ਦਰਜ
ਨਵਾਂਸ਼ਹਿਰ 12 ਅਗਸਤ 2022 - ਥਾਣਾ ਸਦਰ ਬੰਗਾ ਪੁਲਿਸ ਵਲੋਂ 1 ਵਿਅਕਤੀਆ ਨੂੰ ਹੈਰੋਇਨ ਸਮੇਤ ਕਾਬੂ ਕਰ ਮਾਮਲਾ ਦਰਜ ਕੀਤਾ ਹੈ
ਏ ਐਸ ਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਨਾਲ ਨਾਕਾਬੰਦੀ ਕਰ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪੁਲ ਨਹਿਰ ਸੁਆਂ ਪਿੰਡ ਮਾਹਿਲ ਗਹਿਲਾ ਮੌਜੂਦ ਸੀ । ਖਮਾਚੋ ਵਾਲੀ ਸਾਇਡ ਤੋ ਵਹੀਕਲ ਆਉਂਦੀ ਦਿਖਾਈ ਦਿਤੀ ਜਿਸ ਨੂੰ ਨਜਦੀਕ ਆਉਣ ਤੇ ਟਾਰਚ ਦੀ ਮਦਦ ਨਾਲ ਰੁਕਣ ਦਾ ਇਸ਼ਾਰਾ ਕੀਤਾ ਜੋ ਸਕੂਟਰੀ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟੀ ਸੁੱਟ ਕੇ ਭੱਜਣ ਲੱਗਾ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਜਗਦੀਸ਼ ਰਾਮ ਉਰਫ ਰਾਜੀ ਪੁੱਤਰ ਜਗਤ ਰਾਮ ਵਾਸੀ ਕੁਰ ਸਿੰਘ ਥਾਣਾ ਸਦਰ ਬੰਗਾ ਦੱਸਿਆ ਸਕੂਟਰੀ ਦੇ ਹੈਂਡਲ ਵਿਚ ਇੱਕ ਲਿਫਾਫਾ ਟੰਗਿਆ ਹੋਇਆ ਦਿਖਾਈ ਦਿੱਤਾ। ਜਿਸ ਨੂੰ ਟਾਰਚ ਦੀ ਲਾਇਟ ਨਾਲ ਚੈਕ ਕਰਨ ਤੇ 4 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਨੇ ਐਨਡੀਪੀ ਐਸ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਕੋਰਟ ਵਲੋਂ ਜ਼ਮਾਨਤ ਲਈ ਜਾਅਲੀ ਪੇਪਰ ਲਾਉਣ ਦੇ ਦੋਸ਼ ਵਿਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 12 ਅਗਸਤ 2022- ਸਿਟੀ ਨਵਾਂਸ਼ਹਿਰ ਜ਼ਿਲ੍ਹਾ ਅਦਾਲਤ ਵਿਚ ਜ਼ਮਾਨਤ ਲਈ ਜ਼ਾਅਲੀ ਪੇਪਰ ਲਾਉਣ ਦੇ ਦੋਸ਼ ਵਿਚ ਵੱਖ ਵੱਖ ਧਾਰਾਵਾਂ ਤਹਿਤ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਨਯੋਗ ਅਦਾਲਤ ਸਰਵੇਸ਼ ਸਿੰਘ ਜੇ.ਐਮ.ਆਈ.ਸੀ ਸਾਹਿਬ ਵਲੋਂ ਦੋਸ਼ੀ ਬਲਜੀਤ ਸਿੰਘ ਰੰਧਾਵਾ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਧਰਮੂ ਚੱਕ , ਤਹਿਸੀਲ ਬਾਬਾ ਬਕਾਲਾ , ਅੰਮ੍ਰਿਤਸਰ ਦਲ ਦਾ ਪਹਿਲਾਂ ਪੰਚਕੂਲਾ ਅਦਾਲਤਾਂ ਅਤੇ ਉਸ ਤੋਂ ਬਾਅਦ ਨਵਾਂਸ਼ਹਿਰ ਅਦਾਲਤਾਂ ਵਿੱਚ ਜਮਾਨਤ ਵਜੋਂ ਵਰਤੇ ਪੇਪਰ ਜਾਅਲੀ ਵੱਖ ਵੱਖ ਥਾਵਾ ਤੇ ਤਿਆਰ ਕੀਤੇ ਜਾਅਲੀ ਪੇਪਰਾਂ ਨਾਲ ਇੱਕ ਤੋਂ ਵੱਧ ਵਿਅਕਤੀਆਂ ਲਈ ਵਰਤੇ ਗਏ ਹਨ। ਜਿਸ ਕਾਰਨ ਬਲਜੀਤ ਸਿੰਘ ਰੰਧਾਵਾ ਪੁੱਤਰ ਸਰਦਾਰਾ ਸਿੰਘ ਵਾਸੀ ਧਰਮੂ ਚੱਕ ,ਤਹਿਸੀਲ ਬਾਬਾ ਬਕਾਲਾ ਅੰਮ੍ਰਿਤਸਰ ਨੂੰ ਧਾਰਾ 177,181 ,417,419 465,467 ,468,471 ਤਹਿਤ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਐਸ ਆਈ ਤਾਰਾ ਰਾਮ ਵਲੋਂ ਸ਼ੁਰੂ ਕਰ ਦਿੱਤੀ ਹੈ।