ਵਿਧਾਇਕ ਸ਼ੈਰੀ ਕਲਸੀ ਦੀ ਚੇਤਾਵਾਨੀ: ਆਪਣੀਆਂ ਜਿੰਮੇਦਾਰੀਆਂ ਸਮਝੋ ਨਹੀਂ ਤਾਂ ਮੈਂ ਆਪਣੀ ਪਾਵਰ ਵਰਤਾਂਗਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 12 ਅਗਸਤ 2022
ਬਟਾਲਾ ਵਿਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹਰ ਸਾਲ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸੰਗਤਾਂ ਦੇਸ਼ ਵਿਦੇਸ਼ ਤੋਂ ਬਟਾਲਾ ਵਿਚ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਨਤਮਸਤਕ ਹੋਣ ਲਈ ਆਉਂਦੀਆਂ ਹਨ ।ਵਿਆਹ ਪੁਰਬ ਵਾਲੇ ਦਿਨ ਇਕ ਮਹਾਨ ਨਗਰ ਕੀਰਤਨ ਵਿਚ ਕੱਢਿਆ ਜਾਂਦਾ ਹੈ। ਵਿਆਹ ਪੁਰਬ ਦੀਆਂ ਤਿਆਰੀਆਂ ਹਰ ਸਾਲ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਪਰ ਇਸ ਸਾਲ ਸ਼ਹਿਰ ਵਿਚ ਬਹੁਤ ਬੁਰਾ ਹਾਲ ਹੈ । ਜਗ੍ਹਾ ਜਗ੍ਹਾ ਕੂੜੇ ਤੇ ਢੇਰ ਲਗੇ ਹਨ। ਸਟ੍ਰੀਟ ਲਾਈਟਾਂ ਬੰਦ ਹਨ ਸ਼ਹਿਰ ਦਾ ਆਲਾ ਦੁਵਾਲੇ ਦੀਆਂ ਸੜਕਾਂ ਟੁੱਟੀਆ ਹੋਈਆਂ ਹਨ ।ਇਸ ਤੇ ਜਦੋਂ ਸ਼ਹਿਰ ਵਾਸੀਆਂ ਨੇ ਸਵਾਲ ਚੁਕੇ ਤਾਂ ਬਟਾਲਾ ਤੋਂ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਤੱਤੇ ਹੋ ਗਏ।
ਵਿਧਾਇਕ ਕਾਲਸੀ ਨੇ ਕਿਹਾ ਕੀ ਪਿਛਲੇ 3 ਸਾਲ ਤੋਂ ਸੜਕਾਂ ਪੁੱਟੀਆਂ ਹੋਈਆਂ ਹਨ।ਗੰਦ ਪਿਆ ਹੋਇਆ ਹੈ ਅਤੇ ਸਾਡੇ ਤੇ ਦਬਾ ਪਾਇਆ ਜਾ ਰਿਹਾ ਹੈ ਜਦ ਕਿ ਠੇਕੇਦਾਰ ਪੁਰਾਣੇ ਨੇ ਜਿਨਾਂ ਨੇ ਟੈਂਡਰ ਪਾਸ ਕੀਤੇ ਉਹ ਵੀ ਪੁਰਾਣੇ ਹਨ ਅਤੇ ਜਾਣਬੁਝ ਕੇ ਖਰਾਬ ਕਰ ਰਹੇ ਹਨ। ਹੁਣ ਬਾਬਾ ਜੀ ਦਾ ਵਿਆਹ ਪੁਰਬ ਹੈ।ਠੇਕੇਦਾਰਾਂ ਨੂੰ ਵੀ ਇਮਾਨਦਾਰੀ ਨਾਲ ਕੰਮ ਕਰਣਾ ਚਾਹੀਦਾ ਹੈ। ਜੇਕਰ ਤੇ ਕੰਮ ਅੱਛੇ ਤਾਰੀਕੇ ਨਾਲ ਅਤੇ ਸਮੇਂ ਸਿਰ ਕਰਨਗੇ ਤਾਂ ਤੇ ਚੰਗੀ ਗਲ ਹੈ ਜੇਕਰ ਨਾ ਕਰਨਗੇ ਤੇ ਲੋਕਾਂ ਸਾਹਮਣੇ ਜਗ ਜਾਹਿਰ ਹੈ ।ਸੀਵਰੇਜ ਬੋਰਡ ਕੋਲ ਸੜਕ ਹੈ ਜਦ ਤਕ ਉਹ ਪੀ ਡਬਲਿਊ ਡੀ ਨੂੰ ਸਪੁਰਦ ਨਹੀਂ ਕਰਦੀ ਉਦੋਂ ਤਕ ਕੋਈ ਸੜਕ ਨਹੀਂ ਬਣ ਸਕਦੀ।
ਸਬ ਕੁਝ ਪੁਰਾਣੀਆਂ ਸਰਕਾਰਾਂ ਨੇ ਕੀਤਾ। ਨਵੀਂ ਸਰਕਾਰ ਨੇ ਤੇ ਹਾਲੇ ਕੁਝ ਕੀਤਾ ਹੀ ਨਹੀਂ । ਹੁਣ ਬਦਨਾਮੀ ਨਵੀਂ ਸਰਕਾਰ ਨੂੰ ਦੇ ਰਹੇ ਨੇ। ਸਭ ਕੁਝ ਦੇਖ ਰਹੇ ਹਾਂ ਜੇਕਰ ਅਸੀਂ ਸੜਕ ਬਣਾ ਦਿੰਦੇ ਹਾਂ ਤੇ ਬਹੁਤ ਵਡਾ ਕੰਮ ਹੋਵੇਗਾ।ਜੇਕਰ ਕੰਮ ਚੰਗਾ ਚਾਹੀਦਾ ਹੈ ਤਾਂ ਸਮਾਂ ਲਗਣਾ ਹੈ।ਪਿਛਲੇ 5 ਸਾਲ ਕੁਝ ਨਹੀਂ ਹੋਇਆ ਅਸੀਂ ਤਾਂ ਆਉਂਦੇ ਹੀ ਕੰਮ ਕਰ ਰਹੇ ਹਾਂ।ਵਿਰੋਧੀ ਬਸ ਰੋਲਾ ਪਾ ਰਹੇ ਨੇ। ਕੂੜੇ ਦਾ ਠੇਕੇਦਾਰ ਪੁਰਾਣਾ ਹੈ।ਕੁਝ ਵਿਰੋਧੀ ਸ਼ਰਾਰਤਾਂ ਕਰ ਰਹੇ ਨੇ।ਅਫਸਰ ਆਪਣੀ ਜਿੰਮੇਵਾਰੀ ਸਮਝ ਕੇ ਕੰਮ ਕਰਨ ਨਹੀਂ ਤੇ ਜਿੰਨੀਆਂ ਐਮ ਐਲ ਏ ਕੋਲ ਪਾਵਰਾਂ ਹੁੰਦੀਆਂ ਹਨ ਸਾਰੀਆਂ ਪਾਵਰਾਂ ਇਕੱਲੀ ਇੱਕਲੀ ਕਰਕੇ ਵਰਤਾਂਗਾ ,ਫਿਰ ਨਾ ਕਹਿਣਾ ਕਿ ਇਹ ਕੀ ਹੋ ਗਿਆ।