ਭੁਪਿੰਦਰ ਹਨੀ ਤੇ ਕੁਦਰਤਦੀਪ ਦੀ FIR ਰੱਦ ਕਰਨ ਦੀ ਅਰਜੀ ਹਾਈਕੋਰਟ ਨੇ ਰੱਦ ਕੀਤੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 12 ਅਗਸਤ 2022 -ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਅਤੇ ਉਸਦੇ ਦੋਸਤ ਕੁਦਰਤਦੀਪ ਵਲੋਂ ਉਨ੍ਹਾਂ ਦੇ ਖਿਲਾਫ ਦਰਜ ਐਫ.ਆਈ.ਆਰ ਰੱਦ ਕਰਨ ਲਈ ਹਾਈਕੋਰਟ ਵਿਚ ਦਿੱਤੀ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਈਕੋਰਟ ਨੇ ਇਨ੍ਹਾਂ ਦੋਵਾਂ ਦੀ ਅਰਜੀ ਨੂੰ ਰੱਦ ਕਰ ਦਿੱਤਾ ਹੈ। ਸਾਲ 2018 ਵਿਚ ਭੁਪਿੰਦਰ ਸਿੰਘ ਹਨੀ ਅਤੇ ਕੁਦਰਤਦੀਪ ਸਿੰਘ ਦੇ ਖਿਲਾਫ ਐਫ.ਆਈ.ਆਰ ਦਰਜ ਹੋਈ ਸੀ।
ਕਾਬਿਲੇਗੌਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂਂ ਪਹਿਲਾਂ ਈਡੀ ਵਲੋਂ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੇ ਫਲੈਟ ਦੀ ਤਲਾਸ਼ੀ ਦੌਰਾਨ 8 ਕਰੋਡ਼ ਰੁਪਏ ਅਤੇ ਉਸਦੇ ਦੋਸਤ ਕੁਦਰਤਦੀਪ ਸਿੰਘ ਕੋਲੋ 2 ਕਰੋਡ਼ ਰੁਪਏ ਬਰਾਮਦ ਕੀਤੇ ਸਨ ।