ਸਨਾਤਨ ਜਾਗਰਣ ਮੰਚ ਦੇ ਅਹੁਦੇਦਾਰਾਂ ਨੇ ਤਿਰੰਗਾ ਯਾਤਰਾ ਦਾ ਕੀਤਾ ਸਵਾਗਤ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 12 ਅਗਸਤ 2022
ਸਨਾਤਨ ਜਾਗਰਨ ਮੰਚ ਵੱਲੋਂ ਪ੍ਰਧਾਨ ਪਵਨ ਸ਼ਰਮਾ ਅਤੇ ਗੋਲਡਨ ਸੰਸਥਾਵਾਂ ਦੇ ਐਮ ਡੀ ਮੋਹਿਤ ਮਹਾਜਨ ਦੀ ਪ੍ਰਧਾਨਗੀ ਹੇਠ ਪ੍ਰਸ਼ਾਸਨਿਕ ਤੌਰ ਤੇ ਕੱਢੀ ਗਈ ਤਿਰੰਗਾ ਯਾਤਰਾ ਦਾ ਹਨੂੰਮਾਨ ਚੌਂਕ ਵਿਖੇ ਸਵਾਗਤ ਕੀਤਾ ਗਿਆ।ਮੰਚ ਦੇ ਉਹਦੇਦਾਰਾਂ ਵੱਲੋਂ ਤਿਰੰਗਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਤੇ ਤਿਰੰਗਾ ਯਾਤਰਾ ਵਿਚ ਸ਼ਾਮਲ ਬੀ ਐਸ ਐਫ ਜਵਾਨਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੱਲ ਵਿਚ ਹਾਰ ਪਾ ਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਰਵੀ ਮਹਾਜਨ ,ਦਲਜੀਤ ਕੁਮਾਰ, ਸੁਨੀਲ ਮਹਾਜਨ 'ਲਾਲ', ਵਿਨੋਦ ਕੋਹਲੀ,ਮਹਿੰਦਰਪਾਲ ਮਹਾਜਨ, ਧੀਰਜ ਆਦਿ ਵੀ ਹਾਜ਼ਰ ਸਨ।